24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਨੂੰ ਚਿੰਤਾ 'ਚ ਪਾਇਆ

ਅਜੀਤ ਡੈਸਕ 01-04-2026
ਮੰਡੀ ਰੋੜਾਂਵਾਲੀ, 31 ਮਾਰਚ (ਮਨਜੀਤ ਸਿੰਘ ਬਰਾੜ)-ਪਿਛਲੇ ਕੁੱਝ ਦਿਨ ਤੋਂ ਮੌਸਮ ਦੇ ਬਦਲੇ ਮਿਜਾਜ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਕਿਸਾਨਾਂ ਨੂੰ ਵੱਡੀ ਚਿੰਤਾ ਵਿਚ ਪਾ ਕੇ ਰੱਖ ਦਿੱਤਾ ਹੈ | ਕਿਸਾਨਾਂ ਦੀ ਵੱਡੇ ਖ਼ਰਚੇ ਕਰਕੇ ਪਾਲੀ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੈ 'ਤੇ ਕਿਸਾਨ ਵੱਢਣ ਦੀ ਤਿਆਰੀ ਕਰ ਰਿਹਾ ਹੈ | ਉੱਪਰੋਂ ਪਿਛਲੇ ਕੁੱਝ ਦਿਨ ਤੋਂ ਮੌਸਮ ਦੇ ਬਦਲੇ ਮਿਜਾਜ਼ ਕਾਰਨ ਹਰ ਰੋਜ਼ ਬੱਦਲ ਚੜ੍ਹ ਕੇ ਆ ਰਿਹਾ ਹੈ 'ਤੇ ਹਰ ਰੋਜ਼ ਤੇਜ਼ ਹਨੇਰੀ ਅਤੇ ਬਾਰਸ਼ ਹੋ ਰਹੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖ਼ਰਾਬ ਮੌਸਮ ਕਾਰਨ ਫ਼ਸਲ ਖ਼ਰਾਬ ਹੋਣ ਦੀ ਚਿੰਤਾ ਸਤਾ ਰਹੀ ਹੈ | ਅੱਜ ਹਲਕੇ ਦੇ ਕੁੱਝ ਪਿੰਡਾਂ ਵਿਚ ਸ਼ਾਮ ਸਮੇਂ ਪਏ ਗੜੇ ਅਤੇ ਤੇਜ਼ ਬਾਰਸ਼ ਨੇ ਕਿਸਾਨਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ | ਬਾਰਸ਼ ਅਤੇ ਗੜਿ੍ਹਆਂ ਕਾਰਨ ਕਣਕ ਅਤੇ ਸਰੋਂ੍ਹ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਣ ਦਾ ਅਨੁਮਾਨ ਹੈ | ਕੁੱਝ ਥਾਵਾਂ 'ਤੇ ਕਣਕ ਦੀ ਫ਼ਸਲ ਤੇਜ਼ ਹਨੇਰੀ, ਬਾਰਸ਼ ਅਤੇ ਗੜਿ੍ਹਆਂ ਕਾਰਨ ਧਰਤੀ 'ਤੇ ਵਿਛ ਗਈ ਹੈ |
ਪਿਛਲੀ ਖ਼ਬਰ ਕਾਲੀਆਂ ਘਟਾਵਾਂ ਨੇ ਕਿਸਾਨਾਂ ਦੇ ਸਾਹ ਸੂਤੇ, ਫ਼ਸਲਾਂ 'ਤੇ ਮੰਡਰਾਇਆ ਖ਼ਤਰਾ ਅਗਲੀ ਖ਼ਬਰ ਏ.ਐਨ.ਟੀ. ਐੱਫ਼. ਬਠਿੰਡਾ ਰੇਂਜ ਨੇ 605 ਗਰਾਮ ਹੈਰੋਇਨ ਤੇ ਮੋਟਰਸਾਈਕਲ ਸਮੇਤ 2 ਤਸਕਰਾਂ ਨੂੰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।