27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਿੱਖਿਆ ਨਾਲ ਹੀ ਹੋ ਸਕਦੀ ਹੈ ਕਿਸੇ ਵੀ ਸੂਬੇ ਦੀ ਤਰੱਕੀ-ਕਰਨ ਨਾਰੰਗ • ਸਰਕਾਰੀ ਪ੍ਰਾਇਮਰੀ ਸਕੂਲ ਸੂਰਜ ਨਗਰੀ ਵਿਖੇ ਮੈਗਾ ਪੀ.ਟੀ.ਐਮ. ਦੌਰਾਨ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ

ਅਜੀਤ ਡੈਸਕ 30-03-2026
ਅਬੋਹਰ, 29 ਮਾਰਚ (ਵਿਵੇਕ ਹੂੜੀਆ)-ਸਰਕਾਰੀ ਪ੍ਰਾਇਮਰੀ ਸਕੂਲ ਸੂਰਜ ਨਗਰੀ ਵਿਖੇ 'ਮੈਗਾ ਪੀ.ਟੀ.ਐਮ.' ਤਹਿਤ ਸਾਲਾਨਾ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ | ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਰੋਹ ਵਿਚ ਕਰਨ ਨਾਰੰਗ, ਡੀ.ਈ.ਓ. ਸਤੀਸ਼ ਕੁਮਾਰ, ਬੀ.ਪੀ.ਈ.ਓ.ਭਾਲਾ ਰਾਮ ਅਤੇ ਸੇਵਾਮੁਕਤ ਪਿ੍ੰਸੀਪਲ ਸੁਖਦੇਵ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ | ਸਮਾਗਮ ਦੌਰਾਨ ਜਵਾਹਰ ਨਵੋਦਿਆ ਪ੍ਰੀਖਿਆ ਵਿਚ ਜ਼ਿਲ੍ਹੇ ਭਰ 'ਚੋਂ ਟਾਪ ਕਰਨ ਵਾਲੀ ਵਿਦਿਆਰਥਣ ਹਿਮਾਂਸ਼ੀ ਅਤੇ 19ਵਾਂ ਰੈਂਕ ਹਾਸਲ ਕਰਨ ਵਾਲੀ ਕਿਰਨ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਕਰਨ ਨਾਰੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ | ਉਨ੍ਹਾਂ ਸਕੂਲ 'ਚ ਏ.ਸੀ. ਲਗਵਾਉਣ ਦੀ ਘੋਸ਼ਣਾ ਵੀ ਕੀਤੀ | ਡੀ.ਈ.ਓ. ਸਤੀਸ਼ ਕੁਮਾਰ ਨੇ ਸਕੂਲ ਦੇ ਵਧੀਆ ਪ੍ਰਬੰਧਾਂ ਦੀ ਸ਼ਲਾਘਾ ਕੀਤੀ | ਪੰਜਵੀਂ ਜਮਾਤ ਵਿਚੋਂ ਅੱਵਲ ਰਹੀਆਂ ਵਿਦਿਆਰਥਣਾਂ ਹਿਮਾਂਸ਼ੀ, ਕਿਰਨ ਅਤੇ ਗੁਰਪ੍ਰੀਤ ਕੌਰ ਨੂੰ ਸੇਵਾਮੁਕਤ ਐਕਸੀਅਨ ਮਲਕੀਤ ਸਿੰਘ ਵੱਲੋਂ 2100 ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ ਗਈ | ਦੱਸਣਯੋਗ ਹੈ ਕਿ ਉਹ ਹਰ ਸਾਲ ਹੋਣਹਾਰ ਬੱਚਿਆਂ ਨੂੰ ਇਹ ਸਕਾਲਰਸ਼ਿਪ ਪ੍ਰਦਾਨ ਕਰਦੇ ਹਨ | ਹੈੱਡ ਟੀਚਰ ਬਲਵਿੰਦਰ ਕੌਰ ਨੇ ਸਭ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ | ਸਕੂਲ ਦੀਆਂ ਅਧਿਆਪਕਾਵਾਂ ਪ੍ਰੀਤੀ ਨਾਗਪਾਲ, ਆਰਤੀ, ਸਮੀਰਾ, ਸੋਨਿਕਾ, ਨੀਤੂ ਅਤੇ ਯੋਗਾ ਕੋਚ ਲਵਜੀਤ ਨੂੰ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਰਾਜ ਕੁਮਾਰ ਨੇ ਕੀਤਾ | ਇਸ ਮੌਕੇ ਦਵਿੰਦਰ ਸਿੰਘ ਕਾਕਾ, ਮਨੋਜ ਪਾਰਸ਼ਦ, ਸੁਰਿੰਦਰ ਕੰਬੋਜ, ਸੁਰਿੰਦਰ ਨਾਗਪਾਲ, ਅੰਕਿਤ ਵਧਵਾ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਸਰਹੱਦੀ ਖੇਤਰ ਦੇ ਲੋਕਾਂ ਨੇ ਸਤਲੁਜ ਦਰਿਆ 'ਚ ਆ ਰਹੇ ਦੂਸ਼ਿਤ ਪਾਣੀ ਨੂੰ ਰੋਕਣ ਦੀ ਲਗਾਈ ਗੁਹਾਰ ਅਗਲੀ ਖ਼ਬਰ ਦਰਜਨਾਂ ਪਿੰਡਾਂ ਨੂੰ ਜੋੜਨ ਵਾਲੀ ਮੰਡੀ ਘੁਬਾਇਆ ਦੀ ਸੜਕ ਦੀ ਖ਼ਰਾਬ ਹਾਲਤ ਬਣੀ ਲੋਕਾਂ ਲਈ ਮੁਸੀਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।