ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਆਸ਼ਰਮ ’ਚ ਸਤਿਸੰਗ
ਫ਼ਾਜ਼ਿਲਕਾ, 26 ਅਕਤੂਬਰ (ਦਵਿੰਦਰ ਪਾਲ ਸਿੰਘ)- ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸਥਾਨਕ ਫ਼ਾਜ਼ਿਲਕਾ ਆਸ਼ਰਮ ਵਿਖੇ ਇਕ ਵਿਸ਼ੇਸ਼ ਸਤਿਸੰਗ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਧਵੀ ਪੂਜਾ ਭਾਰਤੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਸਿੱਖਿਆ, ਰੁਜ਼ਗਾਰ, ਮੁਕਾਬਲੇਬਾਜ਼ੀ ਤੇ ਭਵਿੱਖ ਦੀਆਂ ਅਨਿਸ਼ਚਿਤਤਾਵਾਂ ਵਰਗੀਆਂ ਕਈ ਚੁਨੌਤੀਆਂ ਦਾ ਸਾਹਮਣਾ ਕਰ ਰਹੀ ਹੈ।
ਸਤਿਸੰਗ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਾਧਵੀ ਪੂਜਾ ਭਾਰਤੀ। ਅਜੀਤ ਤਸਵੀਰ
27-10-2026