24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕਈ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ

ਤਾਰਾਗੜ੍ਹ, 23 ਸਤੰਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਪਹਾੜੋ ਚੱਕ ਤੋਂ ਕਾਂਗਰਸ ਤੇ ਬੀ. ਜੇ.

ਅਜੀਤ ਡੈਸਕ 24-09-2026
ਤਾਰਾਗੜ੍ਹ, 23 ਸਤੰਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਪਹਾੜੋ ਚੱਕ ਤੋਂ ਕਾਂਗਰਸ ਤੇ ਬੀ.ਜੇ.ਪੀ. ਪਾਰਟੀਆਂ ਨੂੰ ਛੱਡ ਕੇ ਲਗਭਗ 20 ਪਰਿਵਾਰ ਪ੍ਰਧਾਨ ਸੁਨੀਤਾ ਸੈਣੀ ਮਦੀਨਪੁਰ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਨੀਤਾ ਸੈਣੀ ਮਦੀਨਪੁਰ ਨੇ ਦੱਸਿਆ ਕਿ ਇਹ ਪਰਿਵਾਰ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਅਤੇ ਭਗਵੰਤ ਮਾਨ, ਪੰਜਾਬ ਸਰਕਾਰ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਦਿਨ ਰਾਤ ਪੰਜਾਬ ਦੀ ਜਨਤਾ ਲਈ ਕੀਤੇ ਗਏ ਕੰਮ ਅਤੇ ਪੰਜਾਬ ਵਿਚ ਕੀਤੇ ਗਏ ਵਿਕਾਸ ਦੇ ਨਤੀਜੇ ਸਦਕਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ l ਪ੍ਰਧਾਨ ਸੁਨੀਤਾ ਸੈਣੀ ਮਦੀਨਪੁਰ ਨੇ ਦੱਸਿਆ ਕਿ ਹਲਕੇ ਦੇ ਲੋਕ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਭੋਆ ਹਲਕੇ ਦੀਆਂ ਸੜਕਾਂ ਅਤੇ ਹਰੇਕ ਪਿੰਡ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ । ਉਨ੍ਹਾਂ ਦੱਸਿਆ ਕਿ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਸ ਦਿਨ ਤੋਂ ਹੀ ਭੋਆ ਹਲਕੇ ਦੀ ਨੁਹਾਰ ਬਦਲ ਗਈ ਹੈ । ਇਸ ਮੌਕੇ ਸਰਪੰਚ ਰਾਜ ਕੁਮਾਰੀ, ਨਰਿੰਦਰ ਕੁਮਾਰ ਪਹਾੜੋ ਚੱਕ, ਪਵਨ ਕੁਮਾਰ, ਪੰਚ ਸੁਨੀਤਾ ਦੇਵੀ, ਬੀਨਾ ਦੇਵੀ ਅਤੇ ਹੋਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ ਹਿੰਦੂ ਸਿੱਖ ਏਕਤਾ ਕਲੱਬ ਵਲੋਂ ਪੂੜੀ-ਕੜਾਹ ਪ੍ਰਸ਼ਾਦ ਵੰਡਿਆ ਅਗਲੀ ਖ਼ਬਰ ਸਾਹਿਤ ਸੰਵਾਦ ਸੰਸਥਾ ਪਠਾਨਕੋਟ ਵਲੋਂ ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਦੀ 118ਵੀਂ ਜੈਅੰਤੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।