13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸਵਾਰੀਆਂ ਦੀ ਸਹੂਲਤ ਲਈ ਬੱਸ ਅੱਡਿਆਂ ਦੇ ਸ਼ੈਡਾਂ ਦੀ ਰੋਜ਼ਾਨਾ ਸਫ਼ਈ ਦੇ ਪ੍ਰਬੰਧ ਕੀਤੇ- ਸਰਪੰਚ ਮਠਾਰੂ

ਅਜੀਤ ਡੈਸਕ 20-07-2026
ਕਲਾਨੌਰ, 19 ਜੁਲਾਈ (ਪੁਰੇਵਾਲ)-ਸਥਾਨਕ ਕਸਬੇ ’ਚ ਪਿਛਲੇ ਲੰਮੇਂ ਸਮੇਂ ਬਾਅਦ ਹੋਂਦ ’ਚ ਆਈਆਂ ਗ੍ਰਾਮ ਪੰਚਾਇਤਾਂ ’ਚੋਂ ਗ੍ਰਾਮ ਪੰਚਾਇਤ ਕਲਾਨੌਰ ਮੌਜੋਵਾਲ ਵਲੋਂ ਹਰੇਕ ਦਿਨ ਨਵੇਂ ਕਾਰਜ ਕੀਤੇ ਜਾ ਰਹੇ ਹਨ। ਇਸ ਸਬੰਧ ’ਚ ਅੱਜ ਸਰਪੰਚ ਹਰਦੀਪ ਸਿੰਘ ਮਠਾਰੂ ਵਲੋਂ ਕਲਾਨੌਰ ਦੇ ਦੋ ਬੱਸ ਅੱਡਿਆਂ ਦੀ ਸਫਾਈ ਲਈ ਵੀ ਨਵਾਂ ਪ੍ਰਬੰਧ ਕੀਤਾ ਗਿਆ। ਜਾਣਕਾਰੀ ਸਾਂਝੀ ਕਰਦਿਆਂ ਸਰਪੰਚ ਹਰਦੀਪ ਸਿੰਘ ਮਠਾਰੂ ਨੇ ਦੱਸਿਆ ਕਿ ਮੈਂਬਰ ਸੁਖਵਿੰਦਰ ਸਿੰਘ, ਮਨੋਜ ਕੁਮਾਰ ਰਿੰਕੂ ਅਗਰਵਾਲ, ਦਿਲਬਾਗ ਸਿੰਘ ਪੱਡਾ, ਡਾ. ਜਗਦੀਪ ਸਿੰਘ, ਪਿੰਟਾ ਮਾਹਲਾ, ਮਨੋਜ ਕੁਮਾਰ, ਕਾਲਾ ਸੰਧੂ, ਕੰਵਲਜੀਤ, ਸਮਸ਼ੇਰ ਸਿੰਘ, ਕਸ਼ਤੂਰੀ ਲਾਲ, ਮੱਖਣ ਸਿੰਘ, ਜੀਵਨਜੋਤ ਸਿੰਘ ਦੇ ਸਹਿਯੋਗ ਨਾਲ ਪੰਚਾਇਤ ਵਲੋਂ ਮਤਾ ਪਾਸ ਕਰਦਿਆਂ ਕਲਾਨੌਰ ਦੇ ਦੋ ਪ੍ਰਮੁੱਖ ਬੱਸ ਅੱਡਿਆਂ ਮੁੱਖ ਬੱਸ ਅੱਡਾ ਤੇ ਥਾਣੇ ਵਾਲੀ ਪੁਲੀ ਵਾਲੇ ਬੱਸ ਅੱਡੇ ’ਤੇ ਸਫਾਈ ਲਈ ਪ੍ਰਬੰਧ ਕੀਤਾ ਹੈ। ਸਰਪੰਚ ਮਠਾਰੂ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ’ਚ ਆਇਆ ਸੀ ਕਿ ਬੱਸ ਅੱਡਿਆਂ ਦੀ ਸਫਾਈ ਨਾ ਹੋਣ ਕਾਰਨ ਸਵਾਰੀਆਂ ਨੂੰ ਬੈਠਣ ’ਚ ਸਮੱਸਿਆ ਆਉਂਦੀ ਸੀ, ਜਿਸ ਦੇ ਮੱਦੇਨਜ਼ਰ ਸਫਾਈ ਸੇਵਕ ਨਿਯੁਕਤ ਕੀਤਾ ਗਿਆ ਹੈ, ਜੋ ਰੋਜ਼ਾਨਾ ਸਵੇਰੇ ਬੱਸ ਅੱਡਿਆਂ ’ਤੇ ਸਫਾਈ ਤੋਂ ਬਾਅਦ ਪੋਚਾ ਲਗਾਇਆ ਕਰੇਗਾ। ਸਰਪੰਚ ਮਠਾਰੂ ਨੇ ਕਿਹਾ ਕਿ ਹੁਣ ਡਰਾਈਵਰਾਂ ਵਲੋਂ ਵੀ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਹੈ ਕਿ ਮੁੱਖ ਬੱਸ ਅੱਡੇ ’ਤੇ ਲੱਗੇ ਪੱਖਿਆਂ ਦੀ ਹਾਲਤ ਖਸਤਾ ਹੈ ਤੇ ਉਨ੍ਹਾਂ ਦੀ ਹਾਲਤ ਸੁਧਾਰੀ ਜਾਵੇ। ਸਰਪੰਚ ਮਠਾਰੂ ਨੇ ਕਿਹਾ ਕਿ ਪੰਚਾਇਤ ਦੇ ਵਿਚਾਰ ਅਧੀਨ ਹੈ, ਜਲਦ ਹੀ ਨਵੇਂ ਪੱਖੇ ਸਵਾਰੀਆਂ ਦੀ ਸਹੂਲਤ ਲਈ ਲਗਾਏ ਜਾਣਗੇ।
ਪਿਛਲੀ ਖ਼ਬਰ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਵਲੋਂ ਲਗਾਇਆ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਅਗਲੀ ਖ਼ਬਰ ਰੀਆ ਜੰਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚੋਂ ਪਹਿਲੇ ਸਥਾਨ ’ਤੇ ਰਹੀ, ਸੋਨ ਤਗਮੇ ਨਾਲ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।