13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਰੀਆ ਜੰਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚੋਂ ਪਹਿਲੇ ਸਥਾਨ ’ਤੇ ਰਹੀ, ਸੋਨ ਤਗਮੇ ਨਾਲ ਕੀਤਾ ਸਨਮਾਨਿਤ

ਅਜੀਤ ਡੈਸਕ 20-07-2026
ਧਾਰੀਵਾਲ, 19 ਜੁਲਾਈ (ਜੇਮਸ ਨਾਹਰ)-ਭਾਰਤ ਹੈਲਥ ਕੇਅਰ ਦੇ ਮੁੱਖ ਪ੍ਰਬੰਧਕ ਡਾਕਟਰ ਨਿਰਮਲ ਸਿੰਘ ਦੀ ਹੋਣਹਾਰ ਭਣੇਵੀਂ ਗੋਲਡ ਮੈਡਲਿਸਟ ਰੀਆ ਜੰਬਾ ਬੀ.ਐੱਸ.ਸੀ. ਸਮੈਸਟਰ 6 ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚੋਂ ਪਹਿਲੇ ਸਥਾਨ ’ਤੇ ਰਹੀ, ਜਿਸ ਨਾਲ ਉਸ ਨੇ ਆਪਣੇ ਮਾਤਾ-ਪਿਤਾ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਂਅ ਰੌਸ਼ਨ ਕੀਤਾ। ਇਹ ਜਾਣਕਾਰੀ ਡਾ. ਨਿਰਮਲ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ ਕਿ ਬਲਾਕ ਧਾਰੀਵਾਲ ਦੇ ਪਿੰਡ ਦੀਨਪੁਰ ਦੀ ਰਹਿਣ ਵਾਲੀ ਰੀਆ ਜੰਬਾ ਜੋ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਐਲਾਨੇ ਨਤੀਜਿਆਂ ’ਚ ’ਚੋਂ ਪਹਿਲੇ ਸਥਾਨ ’ਤੇ ਰਹੀ ਹੈ। ਉਨ੍ਹਾਂ ਕਿਹਾ ਕਿ ਜੁਲਾਈ 2026 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਕਰਵਾਈ ਗਈ 51ਵੀਂ ਕਨਵੋਕੇਸ਼ਨ ਵਿਚ ਇਸ ਵਿਦਿਆਰਥਣ ਨੂੰ ਸੋਨ ਤਮਗੇ ਨਾਲ ਸਨਮਾਨਿਤ ਕੀਤਾ ਗਿਆ। ਰੀਆ ਜੰਬਾ ਪਹਿਲਾਂ ਵੀ ਵੱਖ-ਵੱਖ ਸਮੈਸਟਰਾਂ ’ਚੋਂ ਵੀ ਪੰਜਾਬ ਭਰ ’ਚੋਂ ਪਹਿਲੇ ਸਥਾਨ ’ਤੇ ਰਹੀ, ਜਿਸ ਨੂੰ ਉਸ ਦੇ ਪਿਤਾ ਸੁਨੀਲ ਕੁਮਾਰ, ਮਾਤਾ ਸਿਮਰਨ ਵਲੋਂ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਸਵਾਰੀਆਂ ਦੀ ਸਹੂਲਤ ਲਈ ਬੱਸ ਅੱਡਿਆਂ ਦੇ ਸ਼ੈਡਾਂ ਦੀ ਰੋਜ਼ਾਨਾ ਸਫ਼ਈ ਦੇ ਪ੍ਰਬੰਧ ਕੀਤੇ- ਸਰਪੰਚ ਮਠਾਰੂ ਅਗਲੀ ਖ਼ਬਰ ਟਰਾਂਸਪੋਰਟਰ ਅਜੀਤ ਸਿੰਘ ਗੋਸਲ ਸ਼੍ਰੋ.ਅ.ਦ. ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।