ਗੌਰੀ ਸ਼ੰਕਰ ਸੇਵਾ ਸਮਿਤੀ ਨੇ ਬੱਚਿਆਂ ਨੂੰ ਸਟੇਸ਼ਨਰੀ ਤੇ ਰਿਫਰੈਸ਼ਮੈਂਟ ਵੰਡੀ
ਪਠਾਨਕੋਟ, 28 ਨਵੰਬਰ (ਸੁਮਿਤ)- ਸਿੱਖਿਆ ਦੇ ਮਹੱਤਵ ਨੂੰ ਉਤਸ਼ਾਹਿਤ ਕਰਨ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ‘ਬਚਪਨ ਪੜ੍ਹੇ-ਦੇਸ਼ ਅੱਗੇ ਵਧੇ’ ਮੁਹਿੰਮ ਤਹਿਤ ਗੌਰੀ ਸ਼ੰਕਰ ਸੇਵਾ ਸਮਿਤੀ ਵਲੋਂ ਸੁਨੀਲ ਕਪੂਰ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਆਂਗਣਵਾੜੀ ਸਕੂਲ ਆਨੰਦਪੁਰ ਰਾੜਾ ਪਠਾਨਕੋਟ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸਕੂਲ ਦੀ ਪ੍ਰਧਾਨ ਤ੍ਰਿਪਤਾ ਡਿਗਰਾ ਦੀ ਪ੍ਰਧਾਨਗੀ ਹੇਠ ਹੋਇਆ।
ਅਜੀਤ ਡੈਸਕ
29-11-2026