28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਢਡਵਾਲ ਪਿੰਡ ਵਿਚੋਂ ਲੰਘਦੀ ਖੱਡ ਉਪਰ ਪੁਲ ਬਣਾਉਣ ਦਾ ਕੰਮ ਹੋਇਆ ਸ਼ੁਰੂ

ਸ਼ਾਹਪੁਰ ਕੰਢੀ, 28 ਨਵੰਬਰ (ਰਣਜੀਤ ਸਿੰਘ)- ਪਿੰਡ ਢਡਵਾਲ ਵਿਚੋਂ ਲੰਘਦੀ ਖੱਡ ਉਪਰ ਪੁਲ ਬਣਾਉਣ ਦਾ ਕੰਮ ਆਖਿਰਕਾਰ ਸ਼ੁਰੂ ਹੋ ਗਿਆ ਜਿਸ ਦਾ ਉਦਘਾਟਨ ਕਾਮਰੇਡ ਨੱਥਾ ਸਿੰਘ ਢਡਵਾਲ ਨੇ ਕੀਤਾ। ਇਸ ਮੌਕੇ ਹਰਜੀਤ ਸਿੰਘ ਢਡਵਾਲ ਨੇ ਦੱਸਿਆ ਕਿ ਇਸ ਖੱਡ ਤੋਂ ਦਰਜਨਾਂ ਪਿੰਡਾਂ ਦੇ ਲੋਕ ਲੰਘਦੇ ਹਨ।

ਪੁਲ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਕਾਮਰੇਡ ਨੱਥਾ ਸਿੰਘ ਢਡਵਾਲ ਤੇ ਹੋਰ। ਤਸਵੀਰ: ਰਣਜੀਤ ਸਿੰਘ 29-11-2026
ਸ਼ਾਹਪੁਰ ਕੰਢੀ, 28 ਨਵੰਬਰ (ਰਣਜੀਤ ਸਿੰਘ)- ਪਿੰਡ ਢਡਵਾਲ ਵਿਚੋਂ ਲੰਘਦੀ ਖੱਡ ਉਪਰ ਪੁਲ ਬਣਾਉਣ ਦਾ ਕੰਮ ਆਖਿਰਕਾਰ ਸ਼ੁਰੂ ਹੋ ਗਿਆ ਜਿਸ ਦਾ ਉਦਘਾਟਨ ਕਾਮਰੇਡ ਨੱਥਾ ਸਿੰਘ ਢਡਵਾਲ ਨੇ ਕੀਤਾ। ਇਸ ਮੌਕੇ ਹਰਜੀਤ ਸਿੰਘ ਢਡਵਾਲ ਨੇ ਦੱਸਿਆ ਕਿ ਇਸ ਖੱਡ ਤੋਂ ਦਰਜਨਾਂ ਪਿੰਡਾਂ ਦੇ ਲੋਕ ਲੰਘਦੇ ਹਨ। ਇਸ ਥਾਂ ਉਪਰ ਪਾਈਪਾਂ ਪਾ ਕੇ ਰਸਤਾ ਬਣਾਇਆ ਗਿਆ ਸੀ। ਪਰ ਬਰਸਾਤ ਦੇ ਦਿਨਾਂ ਵਿਚ ਪਹਾੜਾਂ ਤੋਂ ਮਲਬਾ ਤੇ ਦਰਖਤ ਟੁੱਟ ਕੇ ਆਉਣ ਕਾਰਨ ਪਾਈਪਾਂ ਬਲਾਕ ਹੋ ਜਾਂਦੀਆਂ ਸਨ ਤੇ ਚਾਰੇ ਪਾਸੇ ਪਾਣੀ ਫੈਲ ਜਾਂਦਾ ਸੀ, ਜਿਸ ਨਾਲ ਆਵਾਜਾਈ ਬੰਦ ਹੋ ਜਾਂਦੀ ਸੀ। ਲੋਕ ਪਾਣੀ ਘਟਣ ਦੇ ਇੰਤਜਾਰ ਵਿਚ ਘੰਟੇਬੱਧੀ ਖੜੇ ਰਹਿੰਦੇ ਸਨ। ਵਿਦਿਆਰਥੀ ਸਕੂਲ ਜਾਣ ਤੋਂ ਰਹਿ ਜਾਂਦੇ ਸਨ ਜਿਸ ’ਤੇ ਇਲਾਕਾ ਵਾਸੀ ਪਿਛਲੇ ਲੰਮੇ ਸਮੇਂ ਤੋਂ ਇਸ ਖੱਡ ਉਪਰ ਪੁਲ ਬਣਾਉਣ ਦੀ ਮੰਗ ਕਰ ਰਹੇ ਸਨ ਪਰ ਹੁਣ ਨੱਥਾ ਸਿੰਘ ਢਡਵਾਲ ਤੇ ਕਰਮਚਾਰੀ ਆਗੂ ਹਰਜੀਤ ਸਿੰਘ ਦੀ ਮਿਹਨਤ ਨਾਲ ਇਸ ਪੁਲ ਦਾ ਕੰਮ ਸ਼ੁਰੂ ਹੋਇਆ ਹੈ। ਇਸ ਮੌਕੇ ਸਰਪੰਚ ਮਮਤਾ ਦੇਵੀ, ਮੈਂਬਰ ਸਲਿੰਦਰ ਕੌਰ, ਨਰਿੰਦਰ ਸਿੰਘ, ਪਰਵਿੰਦਰ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਘਰੋਟਾ-ਦੀਨਾਨਗਰ ਮਾਰਗ ’ਤੇ ਡਿੱਗੇ ਦਰੱਖਤ ਬਣੇ ਹਾਦਸਿਆਂ ਦਾ ਕਾਰਨ ਅਗਲੀ ਖ਼ਬਰ –ਮਾਮਲਾ ਬੀ.ਐੱਸ.ਐੱਫ. ਦੀ ਗੋਲੀਬਾਰੀ ਦੌਰਾਨ ਪਾਕਿਸਤਾਨੀ ਘੁਸਪੈਠੀਏ ਦੀ ਮੌਤ ਦਾ– ਮ੍ਰਿਤਕ ਦੀ ਪਹਿਚਾਣ ਲਈ ਲਾਸ਼ ਸਿਵਲ ਹਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।