28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੰਯੁਕਤ ਕਿਸਾਨ ਮੋਰਚਾ ਵਲੋਂ ਮੰਗਾਂ ਸੰਬੰਧੀ ਡੀ.ਸੀ. ਦਫ਼ਤਰ ਮੂਹਰੇ ਦਿੱਤਾ ਧਰਨਾ

ਅਜੀਤ ਡੈਸਕ 03-06-2026
ਗੁਰਦਾਸਪੁਰ, 2 ਜੂਨ (ਗੁਰਪ੍ਰਤਾਪ ਸਿੰਘ)-ਅੱਜ ਸੰਯੁਕਤ ਕਿਸਾਨ ਮੋਰਚਾ ਦੀਆਂ ਸਮੂਹ ਜਥੇਬੰਦੀਆਂ ਵਲੋਂ ਡੀ.ਸੀ ਦਫ਼ਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ | ਧਰਨੇ ਉਪਰੰਤ ਡੀ.ਸੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਮੰਗ ਪੱਤਰ ਦਿੱਤੇ ਗਏ | ਧਰਨੇ ਦੀ ਪ੍ਰਧਾਨਗੀ ਮੱਖਣ ਸਿੰਘ ਕੁਹਾੜ, ਅਨੋਖ ਸਿੰਘ ਘੋੜੇਵਾਹ, ਕਸ਼ਮੀਰ ਸਿੰਘ ਤੁਗਲਵਾਲ, ਅਸ਼ਵਨੀ ਕੁਮਾਰ ਲੱਖਣ ਕਲਾਂ, ਬਲਬੀਰ ਸਿੰਘ ਕੱਤੋਵਾਲ, ਲਖਵਿੰਦਰ ਸਿੰਘ ਮਰੜ, ਤਰਲੋਕ ਸਿੰਘ ਬਹਿਰਾਮਪੁਰ, ਦਲਬੀਰ ਸਿੰਘ ਜੀਵਨਚੱਕ, ਕੁਲਵਿੰਦਰ ਸਿੰਘ ਤਿੱਬੜ, ਬਚਨ ਸਿੰਘ ਭੰਬੋਈ, ਦਲਬੀਰ ਸਿੰਘ ਡੁਗਰੀ, ਦਿਲਬਾਗ ਸਿੰਘ ਡੋਗਰ, ਪਲਵਿੰਦਰ ਸਿੰਘ ਮਠੋਲਾ, ਕਰਨੈਲ ਸਿੰਘ ਸ਼ੇਰਪੁਰ ਅਤੇ ਗੁਰਮੁਖ ਸਿੰਘ ਖਹਿਰਾ ਨੇ ਕੀਤੀ | ਇਸ ਮੌਕੇ ਗੁਲਜ਼ਾਰ ਸਿੰਘ ਬਸੰਤਕੋਟ, ਸਤਬੀਰ ਸਿੰਘ ਸੁਲਤਾਨੀ, ਬਲਵਿੰਦਰ ਸਿੰਘ ਰਾਜੂ, ਲਖਵਿੰਦਰ ਸਿੰਘ ਮੰਜਿਆਂਵਾਲੀ, ਬੀਬੀ ਦਵਿੰਦਰ ਕੌਰ, ਹਰਵਿੰਦਰ ਸਿੰਘ ਮੱਲ੍ਹੀ, ਧੀਰ ਸਿੰਘ ਸਿੱਧੂ, ਮੰਗਤ ਸਿੰਘ ਜੀਵਨਚੱਕ, ਰਘਬੀਰ ਸਿੰਘ ਚਾਹਲ, ਹਰਜੀਤ ਸਿੰਘ ਕਾਹਲੋਂ ਅਤੇ ਕੁਲਬੀਰ ਸਿੰਘ ਗੁਰਾਇਆ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਘੋਰ ਵਿਤਕਰਾ ਕਰ ਰਹੀ ਹੈ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਅਧਿਕਾਰ ਪੰਜਾਬ ਤੋਂ ਖੋਹ ਲਿਆ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਨਾ ਦੇ ਕੇ ਅਤੇ ਪਾਣੀਆਂ ਦੀ ਸਾਰਥਕ ਵੰਡ ਨਾ ਕਰਕੇ ਕੇਂਦਰ ਵਲੋਂ ਪੰਜਾਬ ਨਾਲ ਧੱਕਾ ਕੀਤਾ ਹੈ | ਇਸ ਸਬੰਧੀ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਮੰਗਾਂ ਦੀ ਹਿਮਾਇਤ ਕੀਤੀ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੰਯੁਕਤ ਕਿਸਾਨ ਮੋਰਚੇ ਨੂੰ ਸੱਦ ਕੇ ਕੇਂਦਰ ਸਰਕਾਰ ਨੇ ਮੰਗਾਂ 'ਤੇ ਗੱਲਬਾਤ ਨਾ ਕੀਤੀ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ |
ਪਿਛਲੀ ਖ਼ਬਰ ਗੱਦੀ ਨਾਲੇ ਦੀ ਸਫ਼ਾਈ ਤੇ ਡੂੰਘਾਈ ਨਾ ਹੋਣ ਕਾਰਨ ਕਿਸਾਨਾਂ ਦੀ ਫ਼ਸਲ ਦਾ ਹੋ ਰਿਹਾ ਨੁਕਸਾਨ-ਚਾਵਲਾ ਅਗਲੀ ਖ਼ਬਰ ਮੋਹਣੀ ਰਸੀਲਾ ਸੱਭਿਆਚਾਰ ਮੰਚ ਵਲੋਂ ਪਹਿਲਾ ਯਾਦਗਾਰੀ ਸੱਭਿਆਚਾਰਕ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।