ਬਲਵਿੰਦਰ ਸਿੰਘ ਲਾਡੀ ਦੇ ਪਾਰਟੀ ਸਪਰੀਮੋ ਨੂੰ ਮਿਲਣ ਨਾਲ ਵਿਰੋਧੀਆਂ ਦੇ ਹੋਏ ਭੁਲੇਖੇ ਦੂਰ-ਰਣਜੀਤ ਸਿੰਘ ਕੈਨੇਡਾ
ਊਧਨਵਾਲ, 27 ਅਕਤੂਬਰ (ਪਰਗਟ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਵਲੋਂ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਬੀਤੇ ਦਿਨ ਪਾਰਟੀ ਸਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਆਏ ਤੇ ਹਲਕੇ ਸੰਬੰਧੀ ਖੁੱਲ ਕੇ ਵਿਚਾਰਾਂ ਕੀਤੀਆਂ ਤੇ ਹਲਕੇ ਦੀ ਸਾਰੀ ਸਥਿਤੀ ਤੋਂ ਜਾਣੂ ਕਰਵਾ ਕੇ ਆਏ। ਪਾਰਟੀ ਸਪਰੀਮੋ ਨਾਲ ਮਿਲਣੀ ਨਾਲ ਵਿਰੋਧੀਆਂ ਦੇ ਭਰਮ-ਭੁਲੇਖੇ ਦੂਰ ਕਰ ਦਿੱਤੇ ਹਨ ਕਿ ਹੁਣ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਹੀ ਅਗਵਾਈ ਕਰਨਗੇ।
ਅਜੀਤ ਡੈਸਕ
28-10-2026