28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮੋਹਣੀ ਰਸੀਲਾ ਸੱਭਿਆਚਾਰ ਮੰਚ ਵਲੋਂ ਪਹਿਲਾ ਯਾਦਗਾਰੀ ਸੱਭਿਆਚਾਰਕ ਮੇਲਾ

ਅਜੀਤ ਡੈਸਕ 03-06-2026
ਕਲਾਨੌਰ, 2 ਜੂਨ (ਪੁਰੇਵਾਲ)-ਪੰਜਾਬ ਦੀ ਨਾਮਵਰ ਦੋਗਾਣਾ ਮੋਹਣੀ-ਰਸੀਲਾ ਜੋੜੀ 'ਚੋਂ ਮੋਹਣੀ ਦੇ ਇਸ ਸੰਸਾਰ 'ਚੋਂ ਚਲੇ ਜਾਣ ਤੋਂ ਬਾਅਦ ਰਛਪਾਲ ਸਿੰਘ ਰਸੀਲਾ ਵਾਸੀ ਖੁਸ਼ੀਪੁਰ ਵਲੋਂ ਮੋਹਣੀ ਦੀ ਯਾਦ 'ਚ ਪਹਿਲਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਮੋਹਣੀ ਰਸੀਲਾ ਸੱਭਿਆਚਾਰਕ ਮੰਚ ਖੁਸ਼ੀਪੁਰ ਵਲੋਂ ਸੱਭਿਆਚਾਰਕ ਮੇਲੇ ਦਾ ਆਸਟਰੇਲੀਆ ਵੱਸਦੇ ਕਬੱਡੀ ਤੇ ਭੰਗੜੇ ਦੇ ਨਾਮਵਰ ਖਿਡਾਰੀ ਬਾਬਾ ਰਣਜੀਤ ਸਿੰਘ ਖੁਸ਼ੀਪੁਰੀਆ ਵਲੋਂ ਰੀਬਨ ਕੱਟ ਕੇ ਸ਼ੁਰੂਆਤ ਕੀਤੀ ਗਈ | ਉਪਰੰਤ ਨਾਮਵਰ ਗਾਇਕਾਂ ਅÏਜਲਾ ਬ੍ਰਦਰਜ਼, ਅਮਰੀਕ ਸਿੰਘ ਗਾਜੀਨੰਗਲ, ਸਰਦੂਲ ਮਲੂਕਵਾਲੀਆ, ਪ੍ਰੀਤ ਪਾਰਸ, ਬਲਦੇਵ ਸਿੰਘ ਰੰਧਾਵਾ ਵੀਲ੍ਹਾ ਕਲਾਂ, ਜੋਗਿੰਦਰ ਸਿੰਘਪੁਰੀਆ, ਅਮਰਜੀਤ ਸਿੰਘ ਰਿਖੀਆ, ਸਰਬਜੀਤ ਸਿੰਘ ਭਿੰਡਰ ਦਲੇਲਪੁਰੀਆ, ਪ੍ਰੇਮ ਸਿੰਘ ਸਿੰਘਪੁਰੀਆ, ਹੈਪੀ ਰਣਦੇਵ, ਗੁਰਦੇਵ ਸਿੰਘ ਚਾਹਲ ਮਾਨੋਚਾਲੀਆ, ਬੀਬਾ ਸੋਨੀਆ, ਬੀਬਾ ਹਰਨੀਤ, ਦੋਗਾਣਾ ਜੋੜੀ ਹਰਪਾਲ ਠੱਠੇ ਵਾਲਾ ਤੇ ਬੀਬਾ ਕੰਵਲਜੀਤ ਕੌਰ ਤੇ ਉਨ੍ਹਾਂ ਦੇ ਸਹਿਯੋਗੀ ਕਲਾਕਾਰ ਨੇ ਆਪਣੀ ਕਲਾ ਦੇ ਜੌਹਰ ਵਿਖਾਏ | ਬੜੇ ਮੁਹੱਬਤੀ ਤੇ ਮੁੱਲਵਾਨ ਲਫ਼ਜ਼ਾਂ ਨਾਲ ਮੇਲੇ ਦੀ ਭੂਮਿਕਾ ਬੰਨ੍ਹਦਿਆਂ ਸਟੇਜ ਸਕੱਤਰ ਗੁਰਮੀਤ ਸਿੰਘ ਬਾਜਵਾ ਨੇ ਗਾਇਕਾਂ ਨੂੰ ਪੇਸ਼ ਕੀਤਾ ਗਿਆ ਤੇ ਗਾਇਕਾਂ ਵਲੋਂ ਸੱਭਿਆਚਾਰਕ ਗੀਤਾਂ ਨਾਲ ਕਰੀਬ 6 ਘੰਟੇ ਸਮਾਂ ਬੰਨਿ੍ਹਆ | ਇਸ ਮੌਕੇ ਸਵਰਗੀ ਬੀਬਾ ਮੋਹਣੀ ਰਸੀਲਾ ਦੀ ਗਾਇਕੀ ਨੂੰ ਜੀਵੰਤ ਰੱਖਣ ਲਈ ਰਛਪਾਲ ਰਸੀਲਾ ਦੇ ਨੇੜਲੇ ਮਿੱਤਰ ਰਾਜਪਾਲ ਸਿੰਘ ਬਾਠ ਫ਼ਤਹਿਗੜ੍ਹ ਚੂੜੀਆਂ ਵਲੋਂ ਸੰਪਾਦਿਤ ਪੁਸਤਕ 'ਸੁਰਾਂ ਦੀ ਨਜ਼ਮ' ਲੋਕ ਅਰਪਿਤ ਕੀਤੀ ਗਈ | ਇਸ ਮੌਕੇ ਨਾਮਵਰ ਸ਼ਖ਼ਸੀਅਤਾਂ ਤੇ ਗਾਇਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਰਛਪਾਲ ਰਸੀਲਾ ਨੇ ਭਾਰੀ ਗਿਣਤੀ 'ਚ ਪਹੁੰਚੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਮੰਗਾਂ ਸੰਬੰਧੀ ਡੀ.ਸੀ. ਦਫ਼ਤਰ ਮੂਹਰੇ ਦਿੱਤਾ ਧਰਨਾ ਅਗਲੀ ਖ਼ਬਰ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਜਾਰੀ ਕੀਤੇ ਫੁਰਮਾਨਾਂ ਵਿਰੁੱਧ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।