ਨੱਥੂਵਾਲਾ ਗਰਬੀ (ਮੋਗਾ), 28 ਅਕਤੂਬਰ (ਨਵਦੀਪ ਸਿੰਘ) - ਬੀਤੇ ਕੱਲ੍ਹ ਮਾਨਸਾ ਸ਼ਹਿਰ ਵਿਖੇ ਇਕ ਹੋਰ ਵਿਅਕਤੀ ਦੀ ਨਸ਼ੀਲੇ ਪਦਾਰਥ ਨਾਲ ਮੌਤ ਨੂੰ ਲੈਕੇ ਵੱਡਾ ਹੰਗਾਮਾ ਖੜਾ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਵਲੋਂ ਵੱਖ-ਵੱਖ ਧਾਰਮਿਕ, ਰਾਜਨੀਤਿਕ ਆਗੂਆਂ ਨੂੰ ਅੱਜ ਤੜਕਸਾਰ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸੇ ਹੀ ਪ੍ਰੋਗਰਾਮ ਕਰਕੇ ਪਿੰਡ ਮਾਹਲਾ ਕਲਾਂ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਗੁਰਮੀਤ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਸਵੇਰੇ ਹੀ ਗ੍ਰਿਫ਼ਤਾਰ ਕਰਕੇ ਪੁਲਿਸ ਚੌਕੀ ਨੱਥੂਵਾਲਾ ਗਰਬੀ ਵਿਖੇ ਲਜਾਇਆ ਗਿਆ ਅਤੇ ਦੇਰ ਸ਼ਾਮ ਤੱਕ ਵੀ ਬੰਦ ਰੱਖਿਆ ਗਿਆ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਰਮੀਤ ਸਿੰਘ ਮਾਹਲਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਸਿੱਖ ਆਗੂਆਂ ਨਾਲ ਕੁੱਟ ਮਾਰ ਕਰਕੇ ਘਟੀਆ ਵਿਵਹਾਰ ਕਰ ਰਹੀ ਹੈ। ਉਨਾਂ ਕਿਹਾ ਕਿ ਇਸ ਦਾ ਨਤੀਜਾ ਆਉਣ ਵਾਲੀ ਵਿਧਾਨ ਸਭਾ ਚੋਣ ਵਿਚ ਜ਼ਰੂਰ ਮਿਲੇਗਾ।
ਤਾਜ਼ਾ ਖ਼ਬਰਾਂ
Free
ਮਾਨਸਾ ਜਾਣ ਤੋਂ ਰੋਕਣ ਲਈ ਗੁਰਮੀਤ ਸਿੰਘ ਮਾਹਲਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਨੱਥੂਵਾਲਾ ਗਰਬੀ, 28 ਅਕਤੂਬਰ (ਨਵਦੀਪ ਸਿੰਘ) - ਬੀਤੇ ਕੱਲ੍ਹ ਮਾਨਸਾ ਸ਼ਹਿਰ ਵਿਖੇ ਇਕ ਹੋਰ ਵਿਅਕਤੀ ਦੀ ਨਸ਼ੀਲੇ ਪਦਾਰਥ ਨਾਲ ਮੌਤ ਨੂੰ ਲੈਕੇ ਵੱਡਾ...
ਅਜੀਤ ਡੈਸਕ
28-10-2026