20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੜਕੀ ਹਾਦਸਿਆਂ ਦਾ ਗੜ੍ਹ ਬਣਿਆ ਕਸਬਾ ਨੌਸ਼ਹਿਰਾ ਮੱਝਾ ਸਿੰਘ

ਅਜੀਤ ਡੈਸਕ 24-05-2026
ਨੌਸ਼ਹਿਰਾ ਮੱਝਾ ਸਿੰਘ, 23 ਮਈ (ਰਵੀ ਭਗਤ)-ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਕਸਬਾ ਨੌਸ਼ਹਿਰਾ ਮੱਝਾ ਸਿੰਘ ਖੂਨੀ ਰੋਡ ਬਣਦਾ ਨਜ਼ਰ ਆ ਰਿਹਾ ਹੈ, ਜਿੱਥੇ ਪਿਛਲੇ 4 ਦਿਨਾਂ ਦੌਰਾਨ ਲਗਾਤਰ ਵਾਪਰੇ ਤਿੰਨ ਸੜਕ ਹਾਦਸਿਆਂ 'ਚ 7 ਦਰਦਨਾਕ ਮੌਤਾਂ ਹੋਈਆਂ ਹਨ ਅਤੇ ਕਈ ਗੰਭੀਰ ਜ਼ਖ਼ਮੀ ਹੋ ਗਏ | ਮੰਗਲਵਾਰ 19 ਮਈ ਨੂੰ ਤੜਕਸਾਰ 4 ਵਜੇ ਆਲਟੋ ਕਾਰ ਸਵਾਰ 4 ਨੌਜਵਾਨਾਂ ਦੀ ਮੌਤ, ਬੁੱਧਵਾਰ ਨੂੰ ਪਿੰਡ ਚੌਧਰਪੁਰ ਨੇੜੇ ਸਵਿਫਟ ਕਾਰ ਸਵਾਰ ਪਤੀ-ਪਤਨੀ ਵਿਚੋਂ ਪਤਨੀ ਦੀ ਮੌਤ ਤੇ ਪਤੀ ਜ਼ਖ਼ਮੀ ਅਤੇ ਬੀਤੇ ਦਿਨ ਸ਼ੁੱਕਰਵਾਰ ਪਿੰਡ ਕਲੇਰ ਖੁਰਦ ਬਾਈਪਾਸ 'ਤੇ ਨਿੱਜੀ ਕੰਪਨੀ ਦੀ ਬੱਸ ਪਲਟਣ ਕਾਰਨ 2 ਨੌਜਵਾਨ ਵਿਦਿਆਥੀਆਂ ਦੀਆਂ ਮੌਤ ਤੇ 7 ਜ਼ਖ਼ਮੀ ਹੋਏ | ਲੰਘੇਂ 4 ਦਿਨਾਂ ਤੋਂ ਲਗਾਤਰ ਵਾਪਰੀਆਂ ਇਹ 3 ਦਰਦਨਾਕ ਸੜਕੀ ਦੁਰਘਟਨਾਵਾਂ ਨਾਲ ਸਥਾਨਕ ਲੋਕਾਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਖੇਡਾਂ ਵਿਚ ਗੱਡੇ ਝੰਡੇ ਅਗਲੀ ਖ਼ਬਰ ਹਲਕਾ ਦੀਨਾਨਗਰ ਦੇ ਹਰੇਕ ਪਿੰਡ 'ਚ ਬਿਨਾਂ ਮਤਭੇਦ ਤੋਂ ਸਰਵਪੱਖੀ ਵਿਕਾਸ ਜਾਰੀ-ਸੁਖਦੇਵ ਰਾਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।