11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅੱਜ 672 ਵਕੀਲਾਂ ਦੀਆਂ ਵੋਟਾਂ ਕਰਨਗੀਆਂ ਜ਼ਿਲ੍ਹਾ ਬਾਰ ਦੀ ਪ੍ਰਧਾਨਗੀ ਦਾ ਫ਼ੈਸਲਾ

ਸੰਗਰੂਰ, 11 ਸਤੰਬਰ (ਧੀਰਜ ਪਿਸ਼ੋਰੀਆ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੀ ਚੋਣ ਜੋ ਕਿ ਅੱਜ ਹੋ ਰਹੀ ਹੈ ਲਈ 672 ਵਕੀਲ ਵੋਟ ਪਾਉਣ ਦੇ ਹੱਕਦਾਰ ਹਨ। ਪ੍ਰਧਾਨਗੀ ਦੇ ਅਹੁਦੇ ਲਈ ਗਗਨਦੀਪ ਸਿੰਘ ਸਿਬੀਆ ਅਤੇ ਗੁਰਪ੍ਰੀਤ ਸਿੰਘ ਚੱਠਾ ਦਰਮਿਆਨ...

ਅਜੀਤ ਡੈਸਕ 11-09-2026

ਸੰਗਰੂਰ, 11 ਸਤੰਬਰ (ਧੀਰਜ ਪਿਸ਼ੋਰੀਆ)  - ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੀ ਚੋਣ ਜੋ ਕਿ ਅੱਜ ਹੋ ਰਹੀ ਹੈ ਲਈ 672 ਵਕੀਲ ਵੋਟ ਪਾਉਣ ਦੇ ਹੱਕਦਾਰ ਹਨ। ਪ੍ਰਧਾਨਗੀ ਦੇ ਅਹੁਦੇ ਲਈ  ਗਗਨਦੀਪ ਸਿੰਘ ਸਿਬੀਆ ਅਤੇ ਗੁਰਪ੍ਰੀਤ ਸਿੰਘ ਚੱਠਾ ਦਰਮਿਆਨ ਮੁਕਾਬਲਾ ਹੋਣ  ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਗਗਨਦੀਪ ਸਿੰਘ ਸਿਬੀਆ ਦੋ ਵਾਰ ਜ਼ਿਲ੍ਹਾ ਬਾਰ ਦੇ ਪ੍ਰਧਾਨ ਅਤੇ ਇਕ ਵਾਰ ਉਪ ਪ੍ਰਧਾਨ ਰਹਿ ਚੁੱਕੇ ਹਨ। ਗੁਰਪ੍ਰੀਤ ਸਿੰਘ ਚੱਠਾ ਇਕ ਵਾਰ ਜ਼ਿਲ੍ਹਾ ਬਾਰ ਦੇ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਸਕੱਤਰ ਲਈ ਹਰਪ੍ਰੀਤ ਸਿੰਘ ਸਿੱਧੂ ਅਤੇ ਸੰਸਾਰ ਸਿੰਘ ਮਾਨ ਦਾ ਆਹਮੋ ਸਾਹਮਣੇ ਮੁਕਾਬਲਾ ਹੈ। ਉਪ ਪ੍ਰਧਾਨ ਲਈ ਸਿਮ੍ਰਤਪਾਲ ਸਿੰਘ  ਸੱਗੂ, ਦਵਿੰਦਰ ਸਿੰਘ ਤੂਰ, ਵਿਦਿਆ ਸਾਗਰ ਅਤੇ ਹਰਪ੍ਰੀਤ ਸਿੰਘ ਸ਼ੈਲੀ ਚੋਣ ਮੈਦਾਨ ਵਿੱਚ ਹਨ। ਉਪ ਪ੍ਰਧਾਨ (ਮਹਿਲਾ) ਲਈ ਪੂਜਾ ਸ਼ਰਮਾ ਅਤੇ ਅਮਨਦੀਪ  ਕੌਰ ਸਿੰਮੀ ਦਰਮਿਆਨ ਮੁਕਾਬਲਾ ਹੋਣਾ  ਹੈ।  ਵੋਟਾ ਪੈਣੀਆਂ ਸਵੇਰੇ 9 ਵਜੇ ਤੋਂ  ਸ਼ੁਰੂ ਹੋ ਚੁੱਕੀਆਂ ਹਨ ਜੋ ਸ਼ਾਮੀ 5 ਵਜੇ ਤੱਕ ਪਵਾਈਆਂ ਜਾਣਗੀਆਂ। ਪੋਲਿੰਗ ਦਾ ਕੰਮ ਮੁਕੰਮਲ ਹੋਣ 'ਤੇ ਤੁਰੰਤ ਹੀ ਗਿਣਤੀ ਕਰਵਾ ਕੇ ਨਤੀਜਾ ਐਲਾਨ ਦਿੱਤਾ ਜਾਵੇਗਾ। ਖ਼ਜਾਂਚੀ ਲਈ ਪਰਵਿੰਦਰ ਕੌਰ ਅਤੇ ਅਨੂ ਬਾਲਾ  ਚੋਣ ਲੜ ਰਹੇ ਹਨ। ਸੰਯੁਕਤ ਸਕੱਤਰ ਅਤੇ ਲਾਇਬਰੇਰੀ ਇੰਚਾਰਜ ਲਈ ਚੋਣ ਨਿਰਵਿਰੋਧ ਹੋ ਚੁੱਕੀ ਹੈ।

ਪਿਛਲੀ ਖ਼ਬਰ ਡੀ.ਐਸ.ਪੀ. ਜਗਬੀਰ ਸਿੰਘ ਔਲਖ ਦੀ ਅਗਵਾਈ ਹੇਠ ਤਿੰਨ ਥਾਣਿਆਂ ਦੀ ਪੁਲਿਸ ਵਲੋਂ ਸਰਹੱਦੀ ਇਲਾਕਿਆਂ 'ਚ ਵੱਡਾ ‘ਕਾਸੋ’ ਆਪ੍ਰੇਸ... ਅਗਲੀ ਖ਼ਬਰ ਬੈਂਕ ਮੁਲਾਜ਼ਮ ਅੱਜ ਹੜਤਾਲ 'ਤੇ