20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਹਲਕਾ ਦੀਨਾਨਗਰ ਦੇ ਹਰੇਕ ਪਿੰਡ 'ਚ ਬਿਨਾਂ ਮਤਭੇਦ ਤੋਂ ਸਰਵਪੱਖੀ ਵਿਕਾਸ ਜਾਰੀ-ਸੁਖਦੇਵ ਰਾਜ <br/>

ਅਜੀਤ ਡੈਸਕ 24-05-2026
ਗੁਰਦਾਸਪੁਰ, 23 ਮਈ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਪਿੰਡਾਂ ਅੰਦਰ ਬਿਨਾਂ ਮਤਭੇਦ ਸਰਵਪੱਖੀ ਵਿਕਾਸ ਜੰਗੀ ਪੱਧਰ 'ਤੇ ਚੱਲ ਰਹੇ ਹਨ, ਜਿਸ ਨਾਲ ਹਲਕੇ ਕੇ ਲੋਕ ਖੁਸ਼ ਤੇ ਸੰਤੁਸ਼ਟ ਨਜ਼ਰ ਆ ਰਹੇ ਹਨ | ਇਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਆਪ ਆਗੂ ਤੇ ਸਿੱਖਿਆ ਹਲਕਾ ਕੋਆਰਡੀਨੇਟਰ ਸੁਖਦੇਵ ਰਾਜ ਨੇ ਪੁਰਾਣਾ ਸ਼ਾਲਾ ਵਿਖੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਰਹੱਦੀ ਤੇ ਬੇਟ ਇਲਾਕੇ ਦੇ ਖੇਤਰ ਦੇ ਲੋਕਾਂ ਨੰੂ ਸਮੇਂ ਦੇ ਹਾਣੀ ਬਣਾਉਣ ਲਈ ਖੇਡ ਸਟੇਡੀਅਮ, ਸਿੱਖਿਆ ਨੀਤੀ ਅਤੇ ਹੋਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਅਤੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਪਾਰਟੀ ਦੀਆਂ ਨੀਤੀਆਂ ਨੰੂ ਇੰਨਬਿੰਨ ਪਾਲਨਾ ਕਰਦੇ ਹੋਏ ਵਿਕਾਸ ਕਾਰਜਾਂ ਨੰੂ ਤਰਜੀਹ ਦੇ ਰਹੇ ਹਨ | ਉਨਾਂ ਕਿਹਾ ਕਿ ਹਲਕੇ ਦੀਆਂ ਸੜਕਾਂ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਨਿਰਵਿਘਨ ਬਿਜਲੀ ਸਪਲਾਈ ਦੇ ਨਾਲ ਨਾਲ ਥ੍ਰੀ ਫ਼ੇਜ਼ ਬਿਜਲੀ ਪਹਿਲੀ ਜੂਨ ਤੋਂ 8 ਘੰਟੇ ਕਿਸਾਨਾਂ ਨੰੂ ਨਿਰੰਤਰ ਮਿਲਣੀ ਸ਼ੁਰੂ ਹੋ ਜਾਵੇਗੀ | ਉਨਾਂ ਕਿਹਾ ਕਿ 2027 ਦੀਆਂ ਚੋਣਾਂ ਨੰੂ ਲੈ ਕੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਕਮਰਕੱਸ ਲਏ ਹਨ ਅਤੇ ਪਿੰਡਾਂ ਅੰਦਰ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਆਰੰਭ ਹੋਣ 'ਤੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ |

ਪਿਛਲੀ ਖ਼ਬਰ ਸੜਕੀ ਹਾਦਸਿਆਂ ਦਾ ਗੜ੍ਹ ਬਣਿਆ ਕਸਬਾ ਨੌਸ਼ਹਿਰਾ ਮੱਝਾ ਸਿੰਘ ਅਗਲੀ ਖ਼ਬਰ ਨਹੀਂ ਰਹੇ ਬਲੱਡ ਡੋਨਰਜ਼ ਸੁਸਾਇਟੀ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਹਰਪ੍ਰੀਤ ਸਿੰਘ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।