11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

18 ਫੁੱਟ ਚੌੜੀਆਂ ਸੜਕਾਂ ਦਾ ਕੰਮ ਹੋਇਆ ਸ਼ੁਰੂ ਕੈਬਨਿਟ ਮੰਤਰੀ ਨੇ ਰੱਖਿਆ ਸੀ ਨੀਂਹ ਪੱਥਰ

ਤਾਰਾਗੜ੍ਹ, 10 ਸਤੰਬਰ (ਸੋਹਨ ਲਾਲ)-ਦੀਨਾਨਗਰ ਰੋਡ ਤੋਂ ਕੋਠੇ, ਖਿਆਲਾ, ਮਾਜਰਾ, ਬਕਨੌਰ ਚੌਕ ਤੱਕ 10 ਫੁੱਟ ਚੌੜੀਆਂ ਸੜਕਾਂ ਜੋ ਕਿ ਲਗਭਗ 20 ਸਾਲ ਤੋਂ ਬੀ. ਜੇ.

ਅਜੀਤ ਡੈਸਕ 11-09-2026
ਤਾਰਾਗੜ੍ਹ, 10 ਸਤੰਬਰ (ਸੋਹਨ ਲਾਲ)-ਦੀਨਾਨਗਰ ਰੋਡ ਤੋਂ ਕੋਠੇ, ਖਿਆਲਾ, ਮਾਜਰਾ, ਬਕਨੌਰ ਚੌਕ ਤੱਕ 10 ਫੁੱਟ ਚੌੜੀਆਂ ਸੜਕਾਂ ਜੋ ਕਿ ਲਗਭਗ 20 ਸਾਲ ਤੋਂ ਬੀ.ਜੇ.ਪੀ. ਅਤੇ ਕਾਂਗਰਸ ਸਰਕਾਰ ਨੇ ਰਿਪੇਅਰ ਤੱਕ ਨਹੀਂ ਕਰਵਾਈ ਤੇ ਜੋ ਸੜਕਾਂ ਬਹੁਤ ਹੀ ਜਰਜਰ ਹਾਲਤ ’ਚ ਹਨ, ਉਨ੍ਹਾਂ ਸੜਕਾਂ ਨੂੰ 10 ਫੁੱਟ ਤੋਂ ਵਧਾ ਕੇ 18 ਫੁੱਟ ਤੱਕ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਰੱਖ ਦਿੱਤਾ ਗਿਆ ਹੈ ਤੇ ਇਨ੍ਹਾਂ ਸੜਕਾਂ ਦਾ ਕੰਮ ਵੀ ਚਾਲੂ ਕਰਾ ਦਿੱਤਾ ਗਿਆ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਕੌਰ ਸੈਣੀ, ਪੰਜਾਬ ਸਟੇਟ ਜਨਰਲ ਸਕੱਤਰ ਮਾਝਾ ਜ਼ੋਨ ਨਰੇਸ਼ ਸੈਣੀ ਤੇ ਬਲਾਕ ਪ੍ਰਧਾਨ ਸੁਨੀਤਾ ਸੈਣੀ ਨੇ ਸਾਂਝੇ ਤੌਰ ’ਤੇ ਕੀਤਾ । ਉਨ੍ਹਾਂ ਕਿਹਾ ਕਿ ਜਲਦ ਹੀ ਇਹ ਸੜਕਾਂ 18 ਫੁੱਟ ਬਣਵਾ ਕੇ ਇਲਾਕੇ ਦੇ ਲੋਕਾਂ ਦੇ ਸਪੁਰਦ ਕਰ ਦਿੱਤੀਆਂ ਜਾਣਗੀਆਂ । ਪੰਜਾਬ ਸਟੇਟ ਜਨਰਲ ਸਕੱਤਰ ਮਾਝਾ ਜ਼ੋਨ ਨਰੇਸ਼ ਸੈਣੀ ਨੇ ਦੱਸਿਆ ਕਿ ਭੋਆ ਇਲਾਕੇ ’ਚ ਤਕਰੀਬਨ ਹਰੇਕ ਸੜਕ ਦਾ ਨਿਰਮਾਣ ਕਾਰਜ ਕਰਵਾ ਦਿੱਤਾ ਗਿਆ ਹੈ ਤੇ ਜਲਦ ਹੀ ਰਹਿੰਦੀਆਂ ਸੜਕਾਂ ਵੀ ਬਣਾ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਦਿਨ ਤੋਂ ਹੀ ਇਲਾਕੇ ਦੇ ਹਰੇਕ ਵਿਕਾਸ ਕਾਰਜ ਕੀਤੇ ਗਏ ਹਨ। ਜਿਨ੍ਹਾਂ ਵਿਚ ਇਲਾਕੇ ਦੀਆਂ ਸੜਕਾਂ ਅਤੇ ਪਿੰਡਾਂ ਦੇ ਵਿਕਾਸ ਕਾਰਜ ਸ਼ਾਮਿਲ ਹਨ, ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਵਲੋਂ ਹਲਕੇ ’ਚ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਨਸ਼ੇ ਤੇ ਚੋਰੀਆਂ ਨੂੰ ਠੱਲ ਪਾਉਣ ਲਈ ਲਗਾਏ ਜਾਣਗੇ ਠੀਕਰੀ ਪਹਿਰੇ- ਵਿਧਾਇਕ ਦੇਵ ਮਾਨ ਅਗਲੀ ਖ਼ਬਰ ਸਟੇਟ ਪੈਨਸ਼ਨਰ ਵੈਲਫੇਅਰ ਐਸੋਸਿਏਸ਼ਨ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।