11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਖੱਤਰੀ ਸਭਾ ਪਠਾਨਕੋਟ ਵਲੋਂ ਪੀ.ਏ.ਸੀ. ਮੈਂਬਰ ਹਰਪ੍ਰੀਤ ਸਿੰਘ ਰਾਜਾ ਦਾ ਸਨਮਾਨ

ਪਠਾਨਕੋਟ, 10 ਸਤੰਬਰ (ਵਿਨੋਦ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਪੀ. ਏ.

ਅਜੀਤ ਡੈਸਕ 11-09-2026
ਪਠਾਨਕੋਟ, 10 ਸਤੰਬਰ (ਵਿਨੋਦ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਪੀ.ਏ.ਸੀ. ਦੇ ਮੈਂਬਰ ਬਣਨ ’ਤੇ ਹਰਪ੍ਰੀਤ ਸਿੰਘ ਰਾਜਾ ਦਾ ਖੱਤਰੀ ਸਭਾ ਪਠਾਨਕੋਟ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਸਭਾ ਦੇ ਚੇਅਰਮੈਨ ਰੋਮੀ ਵਡੈਹਰਾ ਤੇ ਪ੍ਰਧਾਨ ਚੰਦਰ ਮਹਿੰਦਰੂ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਹਰਪ੍ਰੀਤ ਸਿੰਘ ਰਾਜਾ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ । ਇਸ ਮੌਕੇ ਖੱਤਰੀ ਸਭਾ ਪਠਾਨਕੋਟ ਦੇ ਪ੍ਰਧਾਨ ਚੰਦਰ ਮਹਿੰਦਰੂ ਨੇ ਕਿਹਾ ਕਿ ਹਰਪ੍ਰੀਤ ਸਿੰਘ ਰਾਜਾ ਨੂੰ ਪਾਰਟੀ ਦੀ ਪੀ.ਏ.ਸੀ. ਵਿਚ ਜ਼ਿੰਮੇਵਾਰੀ ਮਿਲਣਾ ਉਨ੍ਹਾਂ ਦੀਆਂ ਸਿਆਸੀ ਤੇ ਸਮਾਜਿਕ ਸੇਵਾਵਾਂ ਦੀ ਕਦਰ ਦਾ ਪ੍ਰਤੀਕ ਹੈ । ਉਨ੍ਹਾਂ ਕਿਹਾ ਕਿ ਰਾਜਾ ਵਲੋਂ ਲੋਕਾਂ ਨਾਲ ਜੁੜੇ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਣ ਤੇ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ । ਉਨ੍ਹਾਂ ਆਸ ਪ੍ਰਗਟਾਈ ਕਿ ਉਹ ਭਵਿੱਖ ’ਚ ਵੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ । ਸਨਮਾਨ ਲਈ ਧੰਨਵਾਦ ਕਰਦਿਆਂ ਹਰਪ੍ਰੀਤ ਸਿੰਘ ਰਾਜਾ ਨੇ ਕਿਹਾ ਕਿ ਖੱਤਰੀ ਸਭਾ ਪਠਾਨਕੋਟ ਵਲੋਂ ਦਿੱਤਾ ਗਿਆ ਸਨਮਾਨ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ । ਉਨ੍ਹਾਂ ਕਿਹਾ ਕਿ ਲੋਕਾਂ ਅਤੇ ਸਮਾਜ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਸਰਪ੍ਰਸਤ ਸਤੀਸ਼ ਮਹਿੰਦਰੂ, ਅਵਤਾਰ ਅਬਰੋਲ, ਵਿਜੇ ਪਾਸੀ, ਰੋਮੀ ਵਡੈਹਰਾ, ਆਦੇਸ਼ ਸਿਆਲ, ਆਰ.ਕੇ. ਖੰਨਾ, ਅਸ਼ੋਕ ਸੇਠ, ਪ੍ਰਦੀਪ ਅਰੋੜਾ, ਅਤੁੱਲ ਨਈਅਰ, ਰਾਮਪਾਲ ਭੰਡਾਰੀ, ਅਰਨਵ ਵਾਲੀਆ, ਐਨ.ਪੀ. ਧਵਨ, ਜਗਦੀਸ਼ ਕੋਹਲੀ, ਸੁਮਿਤ ਉਬਰਾਏ, ਸੰਜੀਵ ਤ੍ਰਿਹਨ, ਵਰਿੰਦਰ, ਅਨਮੋਲ ਪੁਰੀ, ਅਜੇ ਚੋਪੜਾ, ਮਨੋਜ ਲੋਹੀਆ, ਰਾਹੁਲ ਨਈਅਰ ਤੇ ਨਿਸ਼ਾਂਤ ਨੰਦਾ ਸਮੇਤ ਸਭਾ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ ।
ਪਿਛਲੀ ਖ਼ਬਰ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਨਿਯੁਕਤੀ ਨਾਲ ਪਾਰਟੀ ਵਰਕਰਾਂ ’ਚ ਨਵਾਂ ਜੋਸ਼-ਡਾ. ਰਾਏ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡ ਖਿਆਲਾ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।