02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮੌਜ਼ੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ, 2027 'ਚ ਕਾਂਗਰਸ ਰਚੇਗੀ ਨਵਾਂ ਇਤਿਹਾਸ-ਮਨਦੀਪ ਕਲੇਰ

ਅਜੀਤ ਡੈਸਕ 09-05-2026
ਨਿੱਕੇ ਘੁੰਮਣ, 8 ਮਈ (ਸਤਬੀਰ ਸਿੰਘ ਘੁੰਮਣ)-ਵਿਧਾਨ ਸਭਾ ਹਲਕਾ ਬਟਾਲਾ ਦੇ ਨੌਜਵਾਨ ਕਾਂਗਰਸੀ ਆਗੂ ਮਨਦੀਪ ਸਿੰਘ ਕਲੇਰ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਦੀ ਵਿਸ਼ਾਲ ਇਕੱਤਰਤਾ ਹਾਈ-ਫਾਈ ਹੋਟਲ ਵਿਖੇ ਹੋਈ | ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਹਰ ਵਰਗ ਵਿਚ ਨਿਰਾਸ਼ਾ ਫੈਲੀ ਹੋਈ ਹੈ | ਆਗੂਆਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ਹੈ | ਜਿਸ ਕਰ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਾਂਗਰਸੀ ਆਗੂਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੋਕ ਕਾਂਗਰਸੀ ਪਾਰਟੀ ਨੂੰ ਵੱਡਾ ਸਮਰਥਨ ਦੇਣਗੇ |
ਇਕੱਤਰਤਾ ਮੌਕੇ ਪਾਰਟੀ ਵਰਕਰਾਂ ਪਾਰਟੀ ਦੀ ਮਜ਼ਬੂਤੀ ਲਈ ਇਕਜੁਟਤਾ ਦਾ ਪ੍ਰਗਟਾਵਾ ਕਰਦੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਭੁਪਿੰਦਰ ਸਿੰਘ ਡੱਲਾ, ਗੁਰਭੇਜ ਸਿੰਘ ਡੱਲਾ, ਦਵਿੰਦਰ ਸਿੰਘ ਡੱਲਾ, ਹਰਜੀਤ ਸਿੰਘ ਡੱਲਾ ਚੇਅਰਮੈਨ, ਜਸਬੀਰ ਸਿੰਘ ਸਾਬਕਾ ਸਰਪੰਚ, ਮਨਦੀਪ ਸਿੰਘ ਸਾਬਕਾ ਸਰਪੰਚ ਨੌਸ਼ਹਿਰਾ, ਯੂਥ ਆਗੂ ਗਗਨਦੀਪ ਸਿੰਘ, ਨਿਰੰਜਣ ਦਾਸ, ਸਰਪੰਚ ਹਰਬੰਸ ਉੱਪਲ, ਬਾਊ ਸਰਪੰਚ ਕਲੇਰ, ਬੱਲੀ ਮੂਲਿਆਂਵਾਲ, ਡਾ. ਸੰਤੋਖ ਬਿਧੀਪੁਰ, ਰਣਜੋਧ ਸਿੰਘ ਬਹਿਬਲਚੱਕ, ਡੀ.ਸੀ. ਕਲੇਰ, ਰਣਜੋਧ ਸਿੰਘ ਚੌਧਰਪੁਰ, ਸਾਹਿਬ ਸਿੰਘ ਵਜੀਦ ਚੱਕ ਸਾਬਕਾ ਸਰਪੰਚ, ਵਿਲੀਅਮ ਮਸੀਹ ਸਤਕੋਹਾ, ਲਖਵਿੰਦਰ ਸਿੰਘ ਪਲਵਾਨ ਨੌਸ਼ਹਿਰਾ ਮੱਝਾ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ, ਸੋਨੂੰ ਚੂਹੜ ਚੱਕ, ਦਵਿੰਦਰ ਸਿੰਘ ਕਾਲਾ, ਭਗਤ ਸੁਚੇਤਗੜ੍ਹ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ 'ਚ 'ਮਾਂ ਦਿਵਸ' ਮਨਾਇਆ ਅਗਲੀ ਖ਼ਬਰ ਤੀਸਰੇ ਦਿਨ ਵੀ ਅਣਮਿਥੇ ਸਮੇਂ ਲਈ ਹੜਤਾਲ 'ਤੇ ਡਟੇ ਰਹੇ ਸਫ਼ਾਈ ਕਰਮਚਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।