02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੇਂਟ ਕਬੀਰ ਪਬਲਿਕ ਸਕੂਲ 'ਚ ਮਾਂ ਦਿਵਸ ਮਨਾਇਆ <br/>

ਅਜੀਤ ਡੈਸਕ 09-05-2026
ਬਟਾਲਾ, 8 ਮਈ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਵਿਚ ਮਾਂ ਦਿਵਸ ਬਹੁਤ ਹੀ ਵਿਲੱਖਣ ਅਤੇ ਭਾਵਨਾਤਮਕ ਅੰਦਾਜ਼ ਵਿਚ ਮਨਾਇਆ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਐੱਸ.ਬੀ. ਨਾਯਰ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਕੀਤਾ ਗਿਆ, ਜਿਸ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਮਧੁਰ ਸ਼ਬਦ ਗਾਇਨ ਕਰਦਿਆਂ ਕੀਤੀ ਗਈ | ਇਸ ਦੇ ਨਾਲ ਹੀ 9ਵੀਂ ਜਮਾਤ ਦੀ ਵਿਦਿਆਰਥਣ ਜਸਲੀਨ ਕੌਰ ਨੇ ਮਾਂ ਦੀ ਮਮਤਾ ਤੇ ਵਡੱਤਣ ਭਰੇ ਭਾਵਾਂ ਸਬੰਧੀ ਆਪਣੇ ਵਿਚਾਰ ਸਾਰਿਆਂ ਸਨਮੁੱਖ ਰੱਖੇ | ਇਸ ਉਪਰੰਤ 11ਵੀਂ ਜਮਾਤ ਦੀ ਵਿਦਿਆਰਥਣ ਜਸਲੀਨ ਕੌਰ ਦੁਆਰਾ ਮਾਂ ਨੂੰ ਰੱਬ ਦਾ ਦਰਜਾ ਦਿੰਦੇ ਗੀਤ ਦੇ ਬੋਲਾਂ ਨੇ ਸਭ ਦਾ ਮਨ ਮੋਹ ਲਿਆ | 8ਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਮਾਂ ਦਾ ਪਰਿਵਾਰ ਤੇ ਸਮਾਜ ਵਿਚ ਅਹਿਮ ਰੁਤਬਾ ਦੇ ਮੁਕਾਮ ਬਾਰੇ ਕਵਿਤਾ ਮੁਕਾਬਲਾ ਕਰਵਾਇਆ ਗਿਆ | ਇਸ ਦੌਰਾਨ ਸਾਰਿਆਂ ਨੇ ਬਹੁਤ ਸੁੰਦਰ ਪੇਸ਼ਕਾਰੀ ਕੀਤੀ | ਸਕੂਲੀ ਵਿਦਿਆਰਥੀਆਂ ਨੇ ਆਪਣੀ ਮਾਂ ਪ੍ਰਤੀ ਸੁਨੇਹ ਨੂੰ ਦਿਖਾਉਣ ਲਈ ਸੁੰਦਰ ਗੁਲਦਸਤੇ, ਮਾਂ ਦੀ ਤਸਵੀਰ ਸਮੇਤ ਫੋਟੋ ਫਰੇਮ, ਕਾਰਡ, ਤਸਵੀਰਾਂ ਤੇ ਮਨ ਦੇ ਵਿਚਾਰਾਂ ਨੂੰ ਲਿਖ ਕੇ ਆਪਣੀਆਂ ਮਾਵਾਂ ਨੂੰ ਭੇਟ ਕੀਤੇ | ਵਿਦਿਆਰਥੀਆਂ ਤੋਂ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨ ਅਤੇ ਘਰੇਲੂ ਕੰਮਾਂ ਵਿਚ ਉਨ੍ਹਾਂ ਦਾ ਸਹਾਰਾ ਬਣਨ ਦਾ ਦਾ ਵੀ ਪ੍ਰਣ ਲਿਆ ਗਿਆ | ਅੰਤ 'ਚ ਪਿ੍ੰਸੀਪਲ, ਪ੍ਰਬੰਧਕ ਕਮੇਟੀ ਮੈਂਬਰ ਨਵਦੀਪ ਕੌਰ, ਕੁਲਦੀਪ ਕੌਰ ਦੁਆਰਾ ਸਮੁੱਚੇ ਵਿਦਿਆਰਥੀਆਂ ਨੂੰ ਆਗਿਆਕਾਰੀ ਵਿਦਿਆਰਥੀ ਬਣ ਕੇ ਆਪਣੇ ਮਾਂ-ਬਾਪ ਦੇ ਸੁਪਨਿਆਂ ਨੂੰ ਪੂਰਾ ਕਰਨ ਤੇ ਹਮੇਸ਼ਾ ਜ਼ਿੰਦਗੀ ਵਿਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਗਈ | ਇਸ ਮੌਕੇ ਸਮੂਹ ਸਕੂਲੀ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਹਰਚੋਵਾਲ ਦੀ ਮੀਟਿੰਗ <br/> ਅਗਲੀ ਖ਼ਬਰ ਸਿਹਤ ਕਰਮਚਾਰੀਆਂ ਵਲੋਂ ਡੇਂਗੂ ਵਿਰੋਧੀ ਮੁਹਿੰਮ ਦੇ ਤਹਿਤ ਕੀਤਾ ਸੁਚੇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।