29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਚੜ੍ਹਦੀ ਕਲਾ ਗਤਕਾ ਅਖਾੜਾ ਨੇ ਪਹਿਲਾ ਗਤਕਾ ਮੁਕਾਬਲਾ ਕਰਵਾਇਆ

ਅਜੀਤ ਡੈਸਕ 18-04-2026
ਬਟਾਲਾ, 17 ਅਪ੍ਰੈਲ (ਹਰਦੇਵ ਸਿੰਘ ਸੰਧੂ) - ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਪੁਰਬ 'ਤੇ ਚੜ੍ਹਦੀ ਕਲਾ ਗੱਤਕਾ ਅਖਾੜਾ ਬਟਾਲਾ ਵਲੋਂ ਪਹਿਲਾ ਗੱਤਕਾ ਮੁਕਾਬਲਾ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਓਠੀਆਂ ਵਿੱਖੇ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਸ਼ਹਿਰਾਂ ਦੀਆਂ 10 ਗੱਤਕਾ ਟੀਮਾਂ ਨੇ ਭਾਗ ਲਿਆ | ਇਸ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਪ੍ਰਬੰਧਕਾਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਜੰਗੀ ਜਰਨੈਲ ਬਾਬਾ ਹਰੀ ਸਿੰਘ ਫਲਾਹੀ ਸਾਹਿਬ ਵਾਲੇ, ਬਾਬਾ ਸੁਖਵਿੰਦਰ ਸਿੰਘ ਅਗਵਾਨ, ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ ਸ੍ਰੀ ਅੰਮਿ੍ਤਸਰ, ਭਾਈ ਸਾਹਿਬ ਸਿੰਘ, ਲਖਬੀਰ ਸਿੰਘ ਲੋਧੀਨੰਗਲ ਹਲਕਾ ਇੰਚਾਰਜ ਫਤਹਿਗੜ੍ਹ ਚੂੜੀਆਂ, ਨਰੇਸ਼ ਮਹਾਜਨ ਹਲਕਾ ਇੰਚਾਰਜ ਬਟਾਲਾ, ਬਲਜਿੰਦਰ ਸਿੰਘ ਬੱਜੂਮਾਨ, ਗੁਰਜੀਤ ਸਿੰਘ ਬਿਜਲੀਵਾਲ, ਅਮਰੀਕ ਸਿੰਘ ਬਾਲੇਵਾਲ, ਮਨਜੀਤ ਸਿੰਘ ਤਲਵੰਡੀ, ਗੁਰਸ਼ਰਨ ਸਿੰਘ ਪਿ੍ੰਸੀਪਲ ਗੁਰੂ ਨਾਨਕ ਦੇਵ ਅਕੈਡਮੀ ਓਠੀਆਂ, ਮਨਜੀਤ ਸਿੰਘ ਹੈਪੀ, ਗੁਰਦਰਸ਼ਨ ਸਿੰਘ ਖਾਲਸਾ, ਯੁੱਧਵੀਰ ਸਿੰਘ ਮਾਲਟੂ, ਸੁਖਜਿੰਦਰ ਸਿੰਘ ਪਾਰਸ, ਸਮਸ਼ੇਰ ਸਿੰਘ ਚੀਮਾ, ਸਾਬਾ ਸਰਪੰਚ ਬੋਦੇ ਦੀ ਖੂਹੀ, ਮਾਸਟਰ ਜੋਗਿੰਦਰ ਸਿੰਘ, ਭੁਪਿੰਦਰ ਸਿੰਘ ਲਾਡੀ ਐਮ.ਸੀ., ਬਲਵਿੰਦਰ ਸਿੰਘ ਬੰਬ, ਜਸਪਾਲ ਸਿੰਘ ਦੇਵਤਾ, ਕਰਨਦੀਪ ਸਿੰਘ ਸੋਹਲ, ਨਵਦੀਪ ਸਿੰਘ ਸੰਧੂ, ਦਲਜੀਤ ਸਿੰਘ ਜੀਤੂ, ਹਰਮਨਪ੍ਰੀਤ ਸਿੰਘ ਹੈਪੀ, ਦੀਪ ਸਿੰਘ ਖਾਲਸਾ, ਕਬੱਡੀ ਖਿਡਾਰੀ ਸੁੱਖਾ ਮੱਘਾ, ਪ੍ਰਭਜੋਤ ਸਿੰਘ ਐਸ.ਐਚ.ਓ., ਦਲਬੀਰ ਸਿੰਘ ਖਾਸਾ ਵਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ | ਚੜ੍ਹਦੀ ਕਲਾ ਗੱਤਕਾ ਅਖਾੜਾ ਦੇ ਮੁੱਖ ਸੇਵਾਦਾਰ ਹਰਪ੍ਰੀਤ ਸਿੰਘ ਜੌੜਾ ਸਿੰਘਾ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਪਹਿਲੇ, ਦੂਜੇ ਤੇ ਤੀਜੇ ਸਥਾਨ ਰਹਿਣ ਵਾਲੀਆਂ ਟੀਮਾਂ ਨੂੰ ਜੇਤੂ ਟਰਾਫੀ ਦੇ ਨਾਲ ਸਨਮਾਨਿਤ ਕੀਤਾ ਗਿਆ | ਇਸ ਗੱਤਕਾ ਮੁਕਾਬਲੇ ਵਿਚ ਵਿਸ਼ੇਸ਼ ਤੌਰ 'ਤੇ ਗੁਰੂ ਨਾਨਕ ਦੇਵ ਅਕੈਡਮੀ ਦੇ ਪਿ੍ੰਸੀਪਲ ਤੇ ਗੁਰਮੀਤ ਸਿੰਘ ਬੰਟੀ ਕੈਨੇਡਾ ਵਾਲਿਆਂ ਦਾ ਵਿਸ਼ੇਸ ਸਹਿਯੋਗ ਰਿਹਾ | ਅੰਤ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਗੱਤਕਾ ਅਖਾੜਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਹਰਵਿੰਦਰ ਸਿੰਘ ਕਾਹਲੋਂ ਵਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਦਾ ਸਨਮਾਨ <br/... ਅਗਲੀ ਖ਼ਬਰ ਬੀ.ਬੀ.ਐਮ. 'ਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨਾ ਪੰਜਾਬ ਵਿਰੋਧੀ ਫ਼ੈਸਲਾ- ਐਡਵੋਕੇਟ ਅਜੇਪਾਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।