29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬੀ.ਬੀ.ਐਮ. 'ਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨਾ ਪੰਜਾਬ ਵਿਰੋਧੀ ਫ਼ੈਸਲਾ- ਐਡਵੋਕੇਟ ਅਜੇਪਾਲ ਸਿੰਘ ਢਿੱਲੋਂ

ਅਜੀਤ ਡੈਸਕ 18-04-2026
ਗੁਰਦਾਸਪੁਰ, 17 ਅਪ੍ਰੈਲ (ਚੱਕਰਾਜਾ)- ਕੇਂਦਰ ਸਰਕਾਰ ਵਲੋਂ ਬੀ.ਬੀ.ਐਮ 'ਚ ਪੰਜਾਬ ਦਾ ਦਬਦਬਾ ਖ਼ਤਮ ਦੀ ਨੀਤੀ ਤਹਿਤ ਨਵੀਂ ਪਾਵਰ ਮਿਨਿਸਟਰੀ ਦੇ ਕੀਤੇ ਗਏ ਨੋਟੀਫ਼ਿਕੇਸ਼ਨ ਵਿਚ ਮੈਂਬਰ (ਪਾਵਰ) ਤੇ ਮੈਂਬਰ (ਇਰੀਗੇਸ਼ਨ) ਲਈ ਯੋਗਤਾ 'ਚ ਸੋਧ ਕੀਤੀ ਹੈ ਜਿਸ ਵਿਚ ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਨੂੰ ਸਿਰਫ਼ ਕਹਿਣ ਲਈ ਹੀ ਤਰਜੀਹ ਦਿੱਤੀ ਗਈ ਹੈ ਪਰ ਇਸ ਨੀਤੀ ਤਹਿਤ ਪਹਿਲਾਂ ਵਾਲਾ ਪੰਜਾਬ ਦਾ ਦਬਦਬਾ ਖਤਮ ਕਰ ਦਿੱਤਾ ਗਿਆ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਇੰਚਾਰਜ ਐਡਵੋਕੇਟ ਅਜੇਪਾਲ ਸਿੰਘ ਢਿੱਲੋਂ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਉਹ ਕੇਂਦਰ ਦੇ ਇਸ ਫੈਸਲੇ ਦੀ ਪੁਰਜ਼ੋਰ ਨਿੰਦਾ ਕਰਦੇ ਹਨ | ਉਨ੍ਹਾ ਕਿਹਾ ਕਿ ਕੇਂਦਰ ਦੇ ਇਸ ਫ਼ੈਸਲੇ ਤਹਿਤ ਸੋਧਿਆ ਹੋਇਆ ਫਰੇਮ ਵਰਕ ਹੁਣ ਹੋਰਨਾਂ ਰਾਜਾਂ ਦੇ ਉਮੀਦਵਾਰਾਂ ਲਈ ਵੀ ਬੀ.ਬੀ.ਐਮ 'ਚ ਅਹੁਦੇ ਸੰਭਾਲਣ ਦਾ ਰਾਹ ਖੋਲੇ੍ਹਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੇ ਪਾਣੀਆਂ ਦੀ ਕੀਤੀ ਲੁੱਟ ਹੈ, ਜਿਸ ਨੰੂ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਤੁਰੰਤ ਇਸ ਫੈਸਲੇ ਨੰੂ ਰੱਦ ਕੀਤਾ ਜਾਵੇ ਤੇ ਪੰਜਾਬ ਨੰੂ ਉਨ੍ਹਾਂ ਦੇ ਪਾਣੀਆਂ ਦੇ ਹੱਕ ਦਿੱਤੇ ਜਾਣ |
ਪਿਛਲੀ ਖ਼ਬਰ ਚੜ੍ਹਦੀ ਕਲਾ ਗਤਕਾ ਅਖਾੜਾ ਨੇ ਪਹਿਲਾ ਗਤਕਾ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਕਣਕ ਖਰੀਦ ਮਾਪਦੰਡਾਂ 'ਚ ਢਿੱਲ ਦੇ ਕੇ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਬਣੀ : ਹਲਕਾ ਇੰਚਾਰਜ ਕਾਹਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।