ਕਲਾਨੌਰ, 29 ਮਾਰਚ (ਪੁਰੇਵਾਲ)- ਨੇੜਲੇ ਪਿੰਡ ਸੰਗਤਪੁਰ 'ਚ ਸਥਿਤ ਸਰਕਾਰੀ ਹਾਈ ਸਕੂਲ 'ਚ ਮੈਗਾ ਅਧਿਆਪਕ-ਮਾਪੇ ਮਿਲਣੀ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਟੇ੍ਰਡ ਕਮਿਸ਼ਨ ਪੰਜਾਬ ਦੇ ਮੈਂਬਰ ਤੇ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਕਾਕਾ ਮਹਾਂਦੇਵ ਵਲੋਂ ਬੱਚਿਆਂ ਦੀ ਸਹੂਲਤ ਲਈ 2 ਵੱਡ ਅਕਾਰੀ ਐਲ.ਈ.ਡੀ. ਦੀ ਰੀਬਨ ਕੱਟ ਕੇ ਸ਼ੁਰੂਆਤ ਕੀਤੀ ਗਈ | ਉਪਰੰਤ ਉਨ੍ਹਾਂ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਪੜ੍ਹਾਈ ਕਰਦੇ ਬੱਚਿਆਂ ਨੂੰ ਨਿੱਜੀ ਸਕੂਲਾਂ ਦੀ ਤਰਜ਼ 'ਤੇ ਡਿਜ਼ੀਟਲ ਤਰੀਕੇ ਨਾਲ ਪੜ੍ਹਾਈ ਕਰਵਾਉਣ ਲਈ ਵਾਤਾਵਰਨ ਬਣਾਇਆ ਜਾ ਰਿਹਾ ਹੈ ਜਿਸ ਤਹਿਤ ਸਰਕਾਰੀ ਸਕੂਲ ਸੰਗਤਪੁਰ ਦੇ ਬੱਚਿਆਂ ਲਈ 2 ਵੱਡ ਅਕਾਰੀ ਐੱਲ.ਈ.ਡੀ. ਜਮਾਤਾਂ 'ਚ ਲਗਾਈਆਂ ਗਈਆਂ ਹਨ | ਕਾਕਾ ਮਹਾਂਦੇਵ ਵਲੋਂ ਇਸ ਦੌਰਾਨ ਸਕੂਲ ਦੀ ਸਮੀਖਿਆ ਕੀਤੀ ਗਈ | ਕਾਕਾ ਮਹਾਂਦੇਵ ਨੇ ਦੱਸਿਆ ਕਿ ਸੰਗਤਪੁਰ ਸਕੂਲ ਸਮੇਤ ਹੋਰਨਾਂ ਸਕੂਲਾਂ 'ਚ ਜਾ ਕੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਸਕੂਲਾਂ 'ਚ ਅਧਿਆਪਕਾਂ ਨੇ ਜੋ ਮੁਸ਼ਕਿਲਾਂ ਦੱਸੀਆਂ ਹਨ, ਉਨ੍ਹਾਂ ਨੂੰ ਦੂਰ ਕਰਨ ਲਈ ਪੈਰਵਾਈ ਕੀਤੀ ਜਾਵੇਗੀ | ਇਸ ਮੌਕੇ ਮੁੱਖ ਅਧਿਆਪਕ ਸ਼ਰਨਜੀਤ ਕੌਰ, ਹਰਪ੍ਰੀਤ ਸਿੰਘ ਸੋਢੀ, ਕੰਵਲਜੀਤ ਸਿੰਘ ਜਾਪੂਵਾਲ, ਨੀਰਜ ਕੁਮਾਰ, ਬਲਵਿੰਦਰ ਸਿੰਘ, ਬਲਦੇਵ ਸਿੰਘ, ਮੋਨਿਕਾ ਅਗਰਵਾਲ, ਬਬੀਤਾ, ਗੁਰਪ੍ਰੀਤ ਸਿੰਘ, ਵਿਸ਼ਵਜੀਤ ਸਿੰਘ, ਗਗਨਦੀਪ ਸਿੰਘ, ਨਵਦੀਪ ਕੌਰ, ਦੀਪਕ ਕੁਮਾਰ, ਕਵਿਤਾ ਚਾਵਲਾ, ਆਰਤੀ ਬਾਲਾ, ਬਲਜਿੰਦਰ ਕੌਰ, ਬਲੇਦਵ ਰਾਜ ਸਮੇਤ ਹੋਰ ਅਮਲ੍ਹਾ ਵੀ ਹਾਜ਼ਰ ਰਿਹਾ |