28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮਾਨ ਸਰਕਾਰ ਦੀ 4 ਸਾਲਾਂ ਦੀ ਕਾਰਜਗੁਜ਼ਾਰੀ ਨੂੰ ਮਹਿਲਾਵਾਂ ਅੱਗੇ ਰੱਖਿਆ

ਅਜੀਤ ਡੈਸਕ 30-03-2026
ਅਲੀਵਾਲ, 29 ਮਾਰਚ (ਸੁੱਚਾ ਸਿੰਘ ਬੁੱਲੋਵਾਲ)- ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਤਲਵੰਡੀ ਭਰਥ ਵਿਖੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਦੀ ਪਤਨੀ ਗੁਰਪ੍ਰੀਤ ਕੌਰ ਪੰਨੂੰ ਅਤੇ ਹਲਕਾ ਕੋਆਰਡੀਨੇਟਰ ਦਵਿੰਦਰ ਕੌਰ ਦੀ ਅਗਵਾਈ 'ਚ ਮਹਿਲਾ ਵਿੰਗ ਦੇ ਅਹੁਦੇਦਾਰਾਂ, ਪਿੰਡ ਦੀ 21 ਮੈਂਬਰੀ ਕਮੇਟੀ ਤੇ ਮੈਂਬਰਾਂ ਨਾਲ ਭਰਵੀਂ ਮੀਟਿੰਗ ਹੋਈ | 'ਆਪ' ਆਗੂ ਗੁਰਪ੍ਰੀਤ ਕੌਰ ਪਨੂੰ ਤੇ ਹਲਕਾ ਕੋਆਰਡੀਨੇਟਰ ਦਵਿੰਦਰ ਕੌਰ ਨੇ ਮਾਨ ਸਰਕਾਰ ਦੇ 4 ਸਾਲਾਂ ਦੇ ਕਾਰਜਕਾਲ ਦੇ ਕੀਤੇ ਗਏ ਵਾਅਦੇ ਪੂਰੇ ਕਰਨ 'ਤੇ ਸਰਕਾਰ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਰਿਆਂ ਪਾਰਟੀਆਂ ਨੂੰ ਪਛਾੜਦਿਆਂ 4 ਸਾਲਾਂ 'ਚ ਸਾਰੇ ਵਾਅਦੇ ਪੂਰੇ ਕਰਕੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ | ਪੰਜਾਬ 'ਚ ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਲੰਮਾ ਸਮਾਂ ਪੰਜਾਬ 'ਤੇ ਰਾਜ ਕੀਤਾ ਪਰ ਚੋਣ ਵਾਅਦੇ ਪੂਰੇ ਨਹੀਂ ਕਰਦੀਆਂ ਰਹੀਆਂ, 'ਆਪ' ਪਹਿਲੀ ਵਾਰ ਸੱਤਾ 'ਚ ਆਈ ਤੇ ਸਾਰੇ ਵਾਅਦੇ ਪੂਰੇ ਕਰ ਵਿਖਾਏ | ਅੰਤ ਵਿਚ 'ਆਪ' ਆਗੂ ਗੁਰਪ੍ਰੀਤ ਕੌਰ ਪੰਨੂੰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ 4 ਸਾਲਾਂ ਦੇ ਕੀਤੇ ਕਾਰਜਾਂ ਨੂੰ ਹਰ ਪਿੰਡ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਹਰ ਪਿੰਡ ਦੀਆਂ ਮਹਿਲਾਵਾਂ ਨੂੰ ਮਹਿਲਾ ਵਿੰਗ ਨਾਲ ਜੋੜਿਆ ਜਾ ਸਕੇ | ਇਸ ਮੌਕੇ ਸ਼੍ਰੀਮਤੀ ਮਨਦੀਪ ਕੌਰ ਪੰਨੂੰ ਸਮੇਤ ਪਰਮਜੀਤ ਕੌਰ, ਪ੍ਰਭਜੋਤ ਕੌਰ, ਸਰਬਜੀਤ ਕੌਰ, ਸੰਦੀਪ ਕੌਰ, ਸਰਬਜੀਤ ਕੌਰ, ਮਨਜੀਤ ਕੌਰ, ਪੂਜਾ, ਹਰਜਿੰਦਰ ਕੌਰ, ਹਰਪ੍ਰੀਤ ਕੌਰ, ਗੁਰਮੀਤ ਕੌਰ, ਪਲਵਿੰਦਰ ਕੌਰ, ਸਨੀਤਾ, ਪਰਮਜੀਤ ਕੌਰ, ਮਨਪ੍ਰੀਤ ਕੌਰ, ਸ਼ਿੰਦੋ, ਕੁਲਵਿੰਦਰ ਕੌਰ, ਬੰਸ਼ੀ, ਕਸ਼ਮੀਰ ਕੌਰ, ਨਰਿੰਦਰ ਕੌਰ, ਦਲਬੀਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਕਾ ਮਹਾਂਦੇਵ ਵਲੋਂ ਸਰਕਾਰੀ ਸਕੂਲ ਸੰਗਤਪੁਰ 'ਚ ਬੱਚਿਆਂ ਲਈ 2 ਵੱਡ ਅਕਾਰੀ ਐਲ.ਈ.ਡੀ. ਦੀ ਸ਼ੁਰੂਆਤ ਅਗਲੀ ਖ਼ਬਰ ਜ਼ਿਲੇ੍ਹ ਦੇ ਸਕੂਲ ਆਫ਼ ਐਮੀਨੈਂਸ 'ਚ 9ਵੀਂ ਤੇ 11ਵੀਂ ਜਮਾਤ 'ਚ ਪ੍ਰੋਵੀਜ਼ਨਲ ਦਾਖ਼ਲੇ ਦੀ 1 ਅਪ੍ਰੈਲ ਤੋਂ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।