29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਈ-ਰਿਕਸ਼ਿਆਂ ਦੀ ਭਰਮਾਰ ਨਾਲ ਧਾਰੀਵਾਲ ਸ਼ਹਿਰ ਅੰਦਰ ਟ੍ਰੈਫਿਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ

ਅਜੀਤ ਡੈਸਕ 26-03-2026
ਧਾਰੀਵਾਲ, 25 ਮਾਰਚ (ਜੇਮਸ ਨਾਹਰ)- ਸਥਾਨਕ ਧਾਰੀਵਾਲ ਸ਼ਹਿਰ ਅੰਦਰ ਈ-ਰਿਕਸ਼ਿਆਂ ਦੀ ਵੱਡੀ ਭਰਮਾਰ ਨਾਲ ਆਵਾਜਾਈ ਦਿਨੋਂ-ਦਿਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਜਾ ਰਹੀ ਜਿਸ ਪਾਸੇ ਕੁੰਭਕਰਨੀ ਨੀਂਦੇ ਸੁੱਤੇ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ ਜਿਸ ਨਾਲ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਧਾਰੀਵਾਲ ਸ਼ਹਿਰ ਦੇ ਬੱਸ ਸਟੈਂਡ ਵਿਚ ਜਿੱਥੇ ਬੱਸਾਂ ਬਟਾਲਾ ਅਤੇ ਗੁਰਦਾਸਪੁਰ ਨੂੰ ਚਲਦੀਆਂ ਹਨ ਉਥੇ ਬੱਸਾਂ ਦੀ ਜਗ੍ਹਾ ਈ-ਰਿਕਸ਼ੇ ਖੜੇ ਰਹਿਣ ਕਾਰਨ ਸਵਾਰੀਆਂ ਨੂੰ ਮਜਬੂਰਨ ਸੜਕ ਦੇ ਉੱਪਰ ਜਾਂ ਇੱਧਰ-ਉੱਧਰ ਖੜਨਾ ਪੈਂਦਾ ਹੈ ਤੇ ਕਈ ਵਾਰੀ ਹਾਲਾਤ ਐਵੇਂ ਦੇ ਬਣ ਜਾਂਦੇ ਹਨ ਕਿ ਬੱਸ 'ਤੇ ਚੜ੍ਹਨ ਵਾਲੀਆਂ ਸਵਾਰੀਆਂ ਦੌੜ-ਭੱਜ ਵਿਚ ਇਧਰ-ਉਧਰ ਵਾਹਨਾਂ ਨਾਲ ਵੱਜ ਜਾਂਦੀਆਂ ਹਨ, ਜਿਸ ਨਾਲ ਅਕਸਰ ਲੜਾਈ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ | ਇਥੇ ਹੀ ਨਹੀਂ ਸਕੂਲਾਂ ਵਿਚ ਬੱਚਿਆਂ ਦੀ ਛੁੱਟੀ ਵੇਲੇ ਸ਼ਹਿਰ ਅੰਦਰ ਟ੍ਰੈਫਿਕ ਏਨੀ ਗੰਭੀਰ ਹੋ ਜਾਂਦੀ ਹੈ ਕਿ ਲੰਬਾ ਸਮਾਂ ਈ-ਰਿਕਸ਼ਿਆਂ ਦੀ ਭਰਮਾਰ ਕਾਰਨ ਸਕੂਲੀ ਵਿਦਿਆਰਥੀਆਂ ਨੂੰ ਆਵਾਜਾਈ ਸਮੱਸਿਆ 'ਚ ਗੁਜ਼ਾਰਨਾ ਪੈਂਦਾ ਹੈ | ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਮੰਗ ਕੀਤੀ ਹੈ ਕਿ ਈ-ਰਿਕਸ਼ਿਆਂ ਨੂੰ ਬੱਸ ਸਟੈਂਡ 'ਚੋਂ ਹਟਾ ਕੇ ਕਿਸੇ ਹੋਰ ਜਗ੍ਹਾ ਖੜਾ ਕਰਨ ਲਈ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਨਿੱਤ ਦੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕੇ |
ਪਿਛਲੀ ਖ਼ਬਰ ਡੀ.ਐੱਮ. ਗਗਨਦੀਪ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ 'ਚ ਮੋਮਬੱਤੀ ਮਾਰਚ ਅਗਲੀ ਖ਼ਬਰ ਪਿੰਡ ਭਿੱਟੇਵੱਡ 'ਚ ਗਿਆਨੀ ਬਲਜੀਤ ਸਿੰਘ ਰੋਪੜ ਵਾਲਿਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।