29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਡੀ.ਐੱਮ. ਗਗਨਦੀਪ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ 'ਚ ਮੋਮਬੱਤੀ ਮਾਰਚ

ਅਜੀਤ ਡੈਸਕ 26-03-2026
ਘੁਮਾਣ, 25 ਮਾਰਚ (ਬੰਮਰਾਹ, ਬਾਵਾ)- ਪਿਛਲੇ ਦਿਨੀਂ ਅੰਮਿ੍ਤਸਰ ਦੇ ਡੀ.ਐੱਮ. ਗਗਨਦੀਪ ਸਿੰਘ ਵਲੋਂ ਖ਼ੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਤੇ ਹੋਰ ਲੋਕਾਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਭਾਵੇਂ ਕਿ ਲਾਲਜੀਤ ਸਿੰਘ ਭੁੱਲਰ ਦੀ ਗਿ੍ਫ਼ਤਾਰੀ ਹੋ ਗਈ ਹੈ ਪਰ ਕਾਂਗਰਸ ਪਾਰਟੀ ਵਲੋਂ ਇਸ ਕੇਸ ਦੀ ਸੀ.ਬੀ.ਆਈ. ਜਾਂਚ ਮੰਗੀ ਹੈ | ਘੁਮਾਣ ਵਿਖੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ 'ਚ ਡੀ.ਐੱਮ. ਡਾਕਟਰ ਗਗਨਦੀਪ ਸਿੰਘ ਨੂੰ ਸ਼ਰਧਾਂਜਲੀ ਦੇਣ ਤੇ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਢੰਡੇ, ਸਰਪੰਚ ਬਚਿੱਤਰ ਸਿੰਘ ਜਾਲੀਆਂ, ਸਰਬਜੀਤ ਸਿੰਘ ਰੰਗੜ ਨੰਗਲ, ਸੰਮਤੀ ਮੈਂਬਰ ਪਰਮਜੀਤ ਸਿੰਘ ਬਾਜਵਾ ਪੰਜਗਰਾਈਆਂ, ਸੰਮਤੀ ਮੈਂਬਰ ਦਿਲਬਾਗ ਸਿੰਘ ਲਾਲੀ, ਸਰਪੰਚ ਰਾਜਿੰਦਰ ਸਿੰਘ, ਸਾ. ਸਰਪੰਚ ਪਰਮਜੀਤ ਸਿੰਘ ਬੋਲੇਵਾਲ, ਸਰਤਾਜ ਸਿੰਘ ਪੱਡੇ, ਵਿਰਸਾ ਸਿੰਘ ਪੱਡੇ, ਸੰਮਤੀ ਮੈਂਬਰ ਬਲਜੀਤ ਕੌਰ, ਜੰਗ ਬਹਾਦਰ ਸਿੰਘ ਮਡਿਆਲਾ, ਸਾ. ਸਰਪੰਚ ਪਰਮਿੰਦਰ ਸਿੰਘ ਦੜੇਵਾਲੀ, ਬਲਜੀਤ ਸਿੰਘ ਪੰਡੋਰੀ, ਇੰਦਰਜੀਤ ਸਿੰਘ, ਸੰਮਤੀ ਮੈਂਬਰ ਅਮਰਜੀਤ ਕੌਰ, ਜਗਜੀਤ ਸਿੰਘ ਅੰਮੋਨੰਗਲ, ਡਾ. ਸੁਰਿੰਦਰ ਸਿੰਘ ਭਾਟੀਆ ਸੰਦਲਪੁਰ, ਸਾਹਿਬ ਸਿੰਘ ਆਦੋਵਾਲੀ, ਇੰਦਾ ਬੂੜੇਨੰਗਲ, ਰਣਜੀਤ ਸਿੰਘ ਵੈਰੋਨੰਗਲ, ਸੁਰਜੀਤ ਸਿੰਘ ਮਨੇਸ਼, ਗੁਰਪਿੰਦਰ ਸਿੰਘ ਬਿੱਟੂ ਜਾਹਦਪੁਰ, ਡਾ. ਅੰਮਿ੍ਤਪਾਲ ਸਿੰਘ ਜਾਹਦਪੁਰ, ਸੋਨੂੰ ਸਾਗਰਪੁਰ, ਕਸ਼ਮੀਰ ਸਿੰਘ ਨੱਤ, ਸੰਮਤੀ ਮੈਂਬਰ ਮਨਜਿੰਦਰ ਸਿੰਘ ਮਿਸ਼ਰਪੁਰਾ, ਵਿੱਕੀ ਮਿਸ਼ਰਪੁਰਾ, ਬਲਦੇਵ ਸਿੰਘ ਬੱਲਾ ਸੁੱਖਾਚਿੜਾ, ਮਨਦਿੰਰ ਸਿੰਘ, ਹਰਤਾਜ ਸਿੰਘ ਸੁੱਖਾਚਿੜਾ, ਮਲਕੀਤ ਸਿੰਘ ਚਾਹਲ ਕਲਾਂ, ਬਲਵਿੰਦਰ ਸਿੰਘ ਰੰਗੜ ਨੰਗਲ, ਅਵਤਾਰ ਸਿੰਘ ਰੰਗੜ ਨੰਗਲ, ਪਹਿਲਵਾਨ ਗਗਨਦੀਪ ਚਾਹਲ ਕਲਾਂ, ਪ੍ਰਦੀਪ ਸਿੰਘ ਵੈਰੋਨੰਗਲ, ਹਰਜੀਤ ਸਿੰਘ ਪੋਡੰਰੀ, ਗੁਰਦਿੰਰ ਸਿੰਘ ਅੰਮੋਨੰਗਲ, ਸਰਬਜੀਤ ਸਿੰਘ ਅਮੋਨੰਗਲ, ਹਰਦੀਪ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਸੋਨੂੰ ਦਕੋਹਾ, ਮਾਸਟਰ ਮੁਖਤਾਰ ਸਿੰਘ ਸੰਗਰਾਵਾਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 27 ਮਾਰਚ ਨੂੰ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ : ਹਰਪਾਲ ਸਿੰਘ ਰੰਗੜ ਨੰਗਲ ਅਗਲੀ ਖ਼ਬਰ ਈ-ਰਿਕਸ਼ਿਆਂ ਦੀ ਭਰਮਾਰ ਨਾਲ ਧਾਰੀਵਾਲ ਸ਼ਹਿਰ ਅੰਦਰ ਟ੍ਰੈਫਿਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।