ਸ੍ਰੀ ਹਰਿਗੋਬਿੰਦਪੁਰ, 25 ਮਾਰਚ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਬਲਾਕ ਸੰਮਤੀ ਦੇ ਨਵ-ਨਿਯੁਕਤ ਚੇਅਰਮੈਨ ਜਤਿੰਦਰ ਸਿੰਘ ਔਲਖ ਤੇ ਬਲਾਕ ਪ੍ਰਧਾਨ ਡਾ. ਨਰਿੰਦਰ ਸਿੰਘ ਬੱਬੂ ਦੀ ਪਤਨੀ ਉਪ ਚੇਅਰਪਰਸਨ ਪਰਮਜੀਤ ਕੌਰ ਚੀਮਾ ਖੁੱਡੀ ਨੇ ਅੱਜ ਬੁੱਧਵਾਰ ਨੂੰ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਬਲਾਕ ਦੇ ਬੀ.ਡੀ.ਪੀ.ਓ. ਦਫ਼ਤਰ ਵਿਖੇ ਪਹਿਲੇ ਦਿਨ ਆਪਣਾ ਅਹੁਦਾ ਸੰਭਾਲਣ ਸਮੇਂ ਦਫ਼ਤਰ ਦਾ ਕਾਰਜਕਾਰ ਸੰਭਾਲ ਲਿਆ | ਇਸ ਮੌਕੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਨਵ-ਨਿਯੁਕਤ ਚੇਅਰਮੈਨ ਜਤਿੰਦਰ ਸਿੰਘ ਔਲਖ ਵਾਸੀ ਭੰਬੋਈ ਨੂੰ ਚੇਅਰਮੈਨ ਦੇ ਦਫ਼ਤਰ ਵਿਖੇ ਕੁਰਸੀ 'ਤੇ ਬਿਠਾਉਣ ਉਪਰੰਤ ਚੇਅਰਮੈਨ ਤੇ ਉੱਪ ਚੇਅਰਪਰਸਨ ਨੂੰ ਵਧਾਈ ਦਿੱਤੀ ਗਈ | ਇਸ ਸਮੇਂ ਚੇਅਰਮੈਨ ਜਤਿੰਦਰ ਸਿੰਘ ਔਲਖ ਅਤੇ ਉੱਪ ਚੇਅਰਪਰਸਨ ਪਰਮਜੀਤ ਕੌਰ ਦੇ ਪਤੀ ਡਾ. ਨਰਿੰਦਰ ਸਿੰਘ ਬੱਬੂ ਚੀਮਾ ਖੁੱਡੀ ਨੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ, ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਅਮਰਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਜੋਬਨਜੀਤ ਸਿੰਘ ਰੰਧਾਵਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਗੋਲਡੀ ਤੇ ਬਲਾਕ ਸੰਮਤੀ ਮੈਂਬਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਿਭਾਉਣਗੇ | ਇਸ ਮੌਕੇ ਬੀ.ਡੀ.ਪੀ.ਓ. ਗੁਰਮੀਤ ਸਿੰਘ ਖਹਿਰਾ, ਥਾਣਾ ਮੁਖੀ ਗਗਨਦੀਪ ਸਿੰਘ, ਮੁਖਤਾਰ ਸਿੰਘ, ਬਲਵੰਤ ਸਿੰਘ, ਨਿਸ਼ਾਨ ਸਿੰਘ, ਲਾਲ ਸਿੰਘ ਭੱਟੀ, ਕੁਲਦੀਪ ਕੌਰ, ਹਰਜਿੰਦਰ ਕੌਰ, ਬਲਵਿੰਦਰ ਕੌਰ, ਰਮਨਦੀਪ ਕੌਰ, ਕੁਲਵਿੰਦਰ ਕੌਰ (ਸਮੂਹ ਸੰਮਤੀ ਮੈਂਬਰ), ਸੰਗਠਨ ਇੰਚਾਰਜ ਹਰਜਿੰਦਰ ਸਿੰਘ ਜਾਹਦਪੁਰ, ਸਰਪੰਚ ਨਰਿੰਦਰ ਸਿੰਘ ਭੰਬੋਈ, ਤੇਜਿੰਦਰਪਾਲ ਸਿੰਘ ਹੈਪੀ ਔਲਖ, ਅੰਮਿ੍ਤਪਾਲ ਔਲਖ, ਮਨਜੋਤ ਸਿੰਘ, ਹਨੀ ਦਿਓਲ ਸ਼ੁਕਾਲਾ, ਗਰਵਿੰਦਰ ਸਿੰਘ ਵਿੱਠਵਾਂ, ਨਵ ਭਿੰਡਰ ਪੀ.ਏ., ਸਰਪੰਚ ਕੰਵਲਜੀਤ ਸਿੰਘ ਨੂਰਪੁਰ, ਦਿਲਬਾਗ ਸਿੰਘ ਰਿਆੜ, ਸਰਪੰਚ ਗਗਨਦੀਪ ਸਿੰਘ ਐਨੈਨੋਟ, ਸੁਖਦੇਵ ਸਿੰਘ ਸੱਖੋਵਾਲ, ਰੋਮੀ ਮਾੜੀ ਟਾਂਡਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਸਰਪੰਚ ਨਿਸ਼ਾਨ ਸਿੰਘ ਮੱਲ੍ਹੀ ਮਾੜੀ ਬੁੱਚਿਆਂ, ਸਰਪੰਚ ਬੱਬੂ ਲੱਧਾ ਮੁੰਡਾ, ਸਰਪੰਚ ਸਿਮਰਜੀਤ ਸਿੰਘ ਟਨਾਣੀਵਾਲ ਆਦਿ ਹਾਜ਼ਰ ਸਨ |