07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬਸੀ ਪਠਾਣਾਂ ਵਿਚ ਸ੍ਰੀਮਦ ਭਾਗਵਤ ਕਥਾ ਦੀ ਸ਼ੁਰੂਆਤ ਕਲਸ਼ ਯਾਤਰਾ ਨਾਲ ਹੋਈ

ਅਜੀਤ ਡੈਸਕ 05-04-2026
ਬਸੀ ਪਠਾਣਾਂ, 4 ਅਪ੍ਰੈਲ (ਪੱਤਰ ਪ੍ਰੇਰਕ)-ਸ੍ਰੀ ਰਾਧਾ ਮਾਧਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਸ਼੍ਰੀਮਦ ਭਾਗਵਤ ਕਥਾ ਦੀ ਸ਼ੁਰੂਆਤ ਕਲਸ਼ ਯਾਤਰਾ ਨਾਲ ਕੀਤੀ ਗਈ | ਜਿਸ ਦੀ ਅਗਵਾਈ ਕਥਾ ਵਾਚਕ ਧਰਮ ਪ੍ਰਚਾਰਕ ਸੰਜੀਵ ਗੁਰੂ ਪਟਿਆਲਾ ਵਾਲਿਆਂ ਨੇ ਕੀਤੀ | ਯਾਤਰਾ ਵਿਚ ਜਿੱਥੇ ਤਟੀਆਂ ਸਥਾਨ ਵਰਿੰਦਾਵਨ ਤੋਂ ਸੰਤਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ, ਉੱਥੇ ਹੀ ਸਮਾਗਮ ਵਿਚ ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਗੂਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਬੈਂਡ ਬਾਜਿਆਂ ਨਾਲ ਸਜੀ ਇਸ ਯਾਤਰਾ ਦਾ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ | ਭਗਵਾਨ ਦਾ ਗੁਣਗਾਨ ਕਰ ਰਹੇ ਭਗਤਾਂ ਨੇ ਪੂਰੇ ਸ਼ਹਿਰ ਦੇ ਮਾਹੌਲ ਨੂੰ ਭਗਤੀ ਦੇ ਰੰਗ ਵਿਚ ਰੰਗ ਦਿੱਤਾ | ਇਸ ਮੌਕੇ ਕਮੇਟੀ ਪ੍ਰਧਾਨ ਰਜਿੰਦਰ ਭਨੋਟ ਨੇ ਦੱਸਿਆ ਕਿ ਇਹ ਸਾਲਾਨਾ ਸਮਾਗਮ 12 ਅਪ੍ਰੈਲ ਤੱਕ ਜਾਰੀ ਰਹੇਗਾ, ਜਿਸ ਦੌਰਾਨ ਕਥਾ ਵਾਚਕ ਸੰਜੀਵ ਗੁਰੂ ਭਗਵਾਨ ਦੀ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ |
ਇਸ ਮੌਕੇ ਸਤਪਾਲ ਭਨੋਟ, ਪੰਕਜ ਭਨੋਟ, ਅਸ਼ੋਕ ਗੌਤਮ, ਉਦੈ ਧੀਮਾਨ, ਮਨੀਸ਼ ਸ਼ਰਮਾ, ਮੋਹਿਤ ਝੰਜੀ, ਰਾਜਨ ਭੱਲਾ, ਪਵਨ ਬਾਂਸਲ, ਨਰਵੀਰ ਧੀਮਾਨ, ਕੁਲਦੀਪ ਸਿੱਧੂਪਰ, ਰਾਜੇਸ਼ ਸਿੰਗਲਾ, ਗੁਰਪ੍ਰੀਤ ਸਿੰਘ ਜੀ.ਪੀ., ਅਨੂਪ ਸਿੰਗਲਾ, ਭਾਰਤੀ ਸ਼ਰਮਾ ਅਤੇ ਰਮੇਸ਼ ਕੁਮਾਰ ਸੀ. ਆਰ ਸਮੇਤ ਵੱਡੀ ਗਿਣਤੀ ਵਿਚ ਹੋਰ ਸ਼ਰਧਾਲੂ ਹਾਜ਼ਰ ਸਨ |
ਪਿਛਲੀ ਖ਼ਬਰ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਗਲੀ ਖ਼ਬਰ ਅਮਲੋਹ 'ਚ ਸ੍ਰੀ ਸ਼ੀਤਲਾ ਮਾਤਾ ਦੇ 21ਵੇਂ ਸਾਲਾਨਾ ਉਤਸਵ ਮੌਕੇ ਕੱਢੀ ਸ਼ੋਭਾ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।