07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਅਜੀਤ ਡੈਸਕ 05-04-2026
ਖਮਾਣੋਂ, 4 ਅਪ੍ਰੈਲ (ਜੋਗਿੰਦਰ ਪਾਲ)-ਸੀਨੀਅਰ ਸੈਕੰਡਰੀ ਸਕੂਲ ਸਿੱਧੂਪੁਰ ਕਲਾਂ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਪਿਛਲੇ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜਿਆਂ ਲਈ ਸ਼ੁਕਰਾਨਾ ਅਤੇ ਨਵੇਂ ਸੈਸ਼ਨ ਦੀ ਸਫਲਤਾ ਲਈ ਅਰਦਾਸ ਕੀਤੀ ਗਈ | ਕਰਮਜੀਤ ਕੌਰ ਲੈਕਚਰਾਰ ਤੇ ਸਟੇਟ ਅਵਾਰਡੀ ਵਲੋਂ ਪਿਛਲੇ ਸੈਸ਼ਨ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਪੜ੍ਹਾਈ ਅਤੇ ਖੇਡਾਂ ਦੋਵਾਂ ਖੇਤਰਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ | ਸਟੇਜ ਦੀ ਕਾਰਵਾਈ ਸੰਜੀਵ ਕਾਲੜਾ ਨੇ ਚਲਾਈ ਅਤੇ ਅਪੀਲ ਕੀਤੀ ਕਿ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਪੰਧੇਰ, ਅਵਤਾਰ ਸਿੰਘ ਨੰਬਰਦਾਰ, ਸਾਧਾ ਸਿੰਘ ਗਿੱਲ, ਜਗਜੀਤ ਸਿੰਘ ਸੋਨੀ, ਗੁਰਮਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸੋਨੀ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਐਨ.ਆਰ.ਆਈ., ਜਸਵਿੰਦਰ ਸਿੰਘ ਐਸ.ਐਮ.ਸੀ. ਚੇਅਰਮੈਨ, ਗੁਰਦੇਵ ਕੌਰ ਸਰਪੰਚ, ਡਾ. ਪਰਮਿੰਦਰ ਸਿੰਘ ਅਮਲੋਹ, ਰਣਧੀਰ ਸਿੰਘ ਢਿੱਲੋਂ, ਡਾ. ਗੁਰਜੰਟ ਸਿੰਘ ਖੰਟ, ਜਗਦੀਪ ਸਿੰਘ ਸੰਘੋਲ, ਜਸਵੀਰ ਸਿੰਘ ਅਮਰਾਲੀ, ਜਸਵਿੰਦਰ ਸਿੰਘ ਸਿੱਧੂਪੁਰ, ਜਗਜੀਤ ਸਿੰਘ ਸੋਨੀ ਪ੍ਰਧਾਨ ਗੁਰਦੁਆਰਾ ਕਮੇਟੀ, ਗਗਨ ਸਿੰਘ, ਸਕੂਲ ਇੰਚਾਰਜ ਰਮਨਜੀਤ ਸਿੰਘ, ਕਰਣਜੀਤ ਕੌਰ ਸਟੇਟ ਅਵਾਰਡੀ, ਸੁਖਮਿੰਦਰ ਕੌਰ, ਦਵਿੰਦਰ ਕੌਰ, ਕੁਲਵੰਤ ਸਿੰਘ, ਵਰੁਣ ਬਾਂਸਲ ਸਟੇਟ ਅਵਾਰਡੀ, ਪੁਨੀਤ ਗੌਤਮ, ਰੇਹੀ ਸੇਤੀਆ, ਸ਼ਵਿੰਦਰ ਸਿੰਘ, ਹਰਜਿੰਦਰ ਕੌਰ, ਰੀਤੂ ਬਾਲਾ, ਗੁਰਪ੍ਰੀਤ ਸਿੰਘ, ਮਿਥੁਨ ਮਹਿਰਾ, ਗੁਰਿੰਦਰਪਾਲ ਕੌਰ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਮਿਡ-ਡੇਅ-ਮੀਲ ਵਰਕਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ 'ਚ ਐਸ.ਸੀ. ਭਾਈਚਾਰੇ ਦਾ ਹੋਵੇਗਾ ਅਹਿਮ ਰੋਲ-ਰਾਜੂ ਖੰਨਾ ਅਗਲੀ ਖ਼ਬਰ ਬਸੀ ਪਠਾਣਾਂ ਵਿਚ ਸ੍ਰੀਮਦ ਭਾਗਵਤ ਕਥਾ ਦੀ ਸ਼ੁਰੂਆਤ ਕਲਸ਼ ਯਾਤਰਾ ਨਾਲ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।