07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਬਲਜਿੰਦਰ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀ ਮਹੀਨਾਵਾਰ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਹਰਚੰਦ ਸਿੰਘ ਪੰਜੋਲੀ ਦੀ ਰਹਿਨੁਮਾਈ ਹੇਠ ਹੋਈ ਜਿਸ ਵਿਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਧਰਮਪਾਲ ਆਜ਼ਾਦ ਜਨਰਲ ਸਕੱਤਰ ਨੇ ਨਿਭਾਈ। ਮੀਟਿੰਗ ਦੌਰਾਨ ਹਰਚੰਦ ਸਿੰਘ ਪੰਜੋਲੀ ਤੇ ਜਸਵਿੰਦਰ ਸਿੰਘ ਆਹਲੂਵਾਲੀਆ ਸੂਬਾ ਪ੍ਰੈੱਸ ਸਕੱਤਰ ਨੇ ਪੰਜਾਬ ਸਰਕਾਰ ਵਲੋਂ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੇਂਦਰੀ ਮੁਲਾਜ਼ਮਾਂ ਨਾਲੋਂ 10 ਫ਼ੀਸਦੀ ਡੀ.

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਵਿਚ ਸ਼ਾਮਿਲ ਅਹੁਦੇਦਾਰ ਤੇ ਪੈਨਸ਼ਨਰ ਸਾਥੀ। ਤਸਵੀਰ :ਕਰਨ 07-11-2026
ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਬਲਜਿੰਦਰ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀ ਮਹੀਨਾਵਾਰ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਹਰਚੰਦ ਸਿੰਘ ਪੰਜੋਲੀ ਦੀ ਰਹਿਨੁਮਾਈ ਹੇਠ ਹੋਈ ਜਿਸ ਵਿਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਧਰਮਪਾਲ ਆਜ਼ਾਦ ਜਨਰਲ ਸਕੱਤਰ ਨੇ ਨਿਭਾਈ। ਮੀਟਿੰਗ ਦੌਰਾਨ ਹਰਚੰਦ ਸਿੰਘ ਪੰਜੋਲੀ ਤੇ ਜਸਵਿੰਦਰ ਸਿੰਘ ਆਹਲੂਵਾਲੀਆ ਸੂਬਾ ਪ੍ਰੈੱਸ ਸਕੱਤਰ ਨੇ ਪੰਜਾਬ ਸਰਕਾਰ ਵਲੋਂ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੇਂਦਰੀ ਮੁਲਾਜ਼ਮਾਂ ਨਾਲੋਂ 10 ਫ਼ੀਸਦੀ ਡੀ. ਏ ਘੱਟ ਦਿੱਤੇ ਜਾਣ ਦੀ ਨਿੰਦਾ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਸਰਕਾਰ ਬਕਾਇਆ ਦੇਣ ਬਾਰੇ ਲਾਰੇ ਲੱਪੇ ਦੀ ਨੀਤੀ ਨੂੰ ਛੱਡ ਕੇ ਬਕਾਇਆ ਤੁਰੰਤ ਇਕੱਠਾ ਦਿੱਤਾ ਜਾਵੇ। 2.59 ਦਾ ਗੁਣਾਂਕ ਪੈਨਸ਼ਨਰਾਂ ਤੇ ਲਾਗੂ ਕੀਤਾ ਜਾਵੇ, ਮੈਡੀਕਲ ਭੱਤਾ 2000/ ਰੁਪਏ ਲਾਗੂ ਕੀਤਾ ਜਾਵੇ, ਕੈਸ਼ ਲੈਸ ਸਕੀਮ ਸੋਧ ਕੇ ਤੁਰੰਤ ਲਾਗੂ ਕੀਤੀ ਜਾਵੇ। ਇਸ ਮੌਕੇ ’ਤੇ ਪ੍ਰੀਤਮ ਸਿੰਘ ਨਾਗਰਾ ਵਿੱਤ ਸਕੱਤਰ ਨੇ 31 ਅਕਤੂਬਰ ਤੱਕ ਦਾ ਲੇਖਾ ਜੋਖਾ ਪੇਸ਼ ਕੀਤਾ। ਜਸਵਿੰਦਰ ਸਿੰਘ ਆਹਲੂਵਾਲੀਆ ਨੇ ਮਾਨਯੋਗ ਅਦਾਲਤ ਵਿਚ ਚੱਲ ਰਹੇ ਕੇਸਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ’ਤੇ ਮਹਿੰਦਰ ਸਿੰਘ ਜੱਲ੍ਹਾ, ਪ੍ਰੇਮ ਸਿੰਘ ਨਲੀਨਾ, ਕਰਨੈਲ ਸਿੰਘ ਵਜ਼ੀਰਾਬਾਦ, ਜੋਧ ਸਿੰਘ, ਹਰਬੰਸ ਸਿੰਘ, ਕਿ੍ਰਸ਼ਨ ਕੁਮਾਰ ਚਨਾਰਥਲ ਨੇ ਵੀ ਆਪਣੇ ਵਿਚਾਰਾਂ ਰਾਹੀ ਮੈਂਬਰਾਂ ਨੂੰ ਸੰਘਰਸ਼ ਵਿਚ ਵੱਧ-ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਅਖੀਰ ਵਿਚ ਹਰਚੰਦ ਸਿੰਘ ਪੰਜੋਲੀ ਨੇ ਮੈਂਬਰਾਂ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਮੱਘਰ ਸਿੰਘ ਅਮਲੋਹ, ਓਮ ਪ੍ਰਕਾਸ਼ ਬੱਸੀ ਪਠਾਣਾਂ, ਤਰਨਜੀਤ ਸਿੰਘ ਕਾਲੇਵਾਲ, ਸੁਖਚੈਨ ਸਿੰਘ ਜੱਲ੍ਹਾ, ਬਲਵਿੰਦਰ ਸਿੰਘ ਸੋਹੀ, ਖੇਮ ਸਿੰਘ, ਗੁਰਮੁੱਖ ਸਿੰਘ, ਦੀਦਾਰ ਸਿੰਘ ਢਿੱਲੋਂ, ਜੋਰਾ ਸਿੰਘ, ਸ਼ਿੰਗਾਰਾ ਸਿੰਘ ਭੜੀ, ਪਰਮਜੀਤ ਸਿੰਘ, ਚਰਨ ਸਿੰਘ, ਨਾਜਰ ਸਿੰਘ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ, ਇਕਬਾਲ ਸਿੰਘ, ਤਾਰਾ ਸਿੰਘ, ਬਲਜੀਤ ਸਿੰਘ, ਹਰਮੇਲ ਸਿੰਘ ਤਰਖਾਣ ਮਾਜਰਾ, ਜਗੀਰ ਸਿੰਘ, ਜਗਜੀਤ ਸਿੰਘ, ਸੱਤਪਾਲ ਸ਼ਰਮਾ, ਅਵਤਾਰ ਸਿੰਘ ਕਲੌਂਦੀ, ਸ਼ਿਵ ਨਾਥ ਕੁਰਾਲੀ, ਪ੍ਰੀਤਮ ਸਿੰਘ, ਸੰਤ ਕੁਮਾਰ, ਅਵਤਾਰ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਗਰੀਨ, ਸੁਰੱਖਿਅਤ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਜਾਵੇ-ਸਿਵਲ ਸਰਜਨ ਅਗਲੀ ਖ਼ਬਰ ਵਿਧਾਇਕ ਰਾਏ ਨੇ ਸਰਹਿੰਦ ਦੇ ਬਾਜ਼ਾਰਾਂ ਵਿਚ ਵਪਾਰੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।