07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਅਮਲੋਹ 'ਚ ਸ੍ਰੀ ਸ਼ੀਤਲਾ ਮਾਤਾ ਦੇ 21ਵੇਂ ਸਾਲਾਨਾ ਉਤਸਵ ਮੌਕੇ ਕੱਢੀ ਸ਼ੋਭਾ ਯਾਤਰਾ

ਅਜੀਤ ਡੈਸਕ 05-04-2026
ਅਮਲੋਹ, 4 ਅਪ੍ਰੈਲ (ਕੇਵਲ ਸਿੰਘ)-ਸ੍ਰੀ ਸ਼ੀਤਲਾ ਮਾਤਾ ਵੈੱਲਫੇਅਰ ਟਰੱਸਟ ਤੇ ਸ੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਅਮਲੋਹ ਵਲੋਂ 21ਵੇਂ ਸਾਲਾਨਾ ਉਤਸਵ ਦੇ ਸਬੰਧ ਵਿਚ 11 ਤੋਂ 20 ਅਪ੍ਰੈਲ ਤੱਕ ਸ੍ਰੀ ਰਾਮ ਚਰਿਤ ਮਾਨਸ ਜੀ ਦੀ ਪਾਵਨ ਕਥਾ ਕਰਵਾਈ ਜਾ ਰਹੀ ਹੈ | ਇਸ ਸਬੰਧ ਵਿਚ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਭਾਗ ਲਿਆ | ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸੁੰਦਰ ਰੰਗੋਲੀਆਂ ਸਜਾਈਆਂ ਗਈਆਂ ਅਤੇ ਲੋਕਾਂ ਨੇ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਯਾਤਰਾ ਦੌਰਾਨ ਆਤਿਸ਼ਬਾਜ਼ੀ ਅਤੇ ਅਤਰ ਦੀ ਛਿੜਕਾਅ ਨੇ ਮਾਹੌਲ ਨੂੰ ਹੋਰ ਭਗਤੀਮਈ ਬਣਾ ਦਿੱਤਾ | ਸ੍ਰੀ ਬਾਲਾ ਜੀ ਮਹਾਰਾਜ ਵਿਸ਼ੇਸ਼ ਰੱਥ 'ਤੇ ਬਿਰਾਜਮਾਨ ਸਨ, ਜਿਨ੍ਹਾਂ ਦੇ ਦਰਸ਼ਨ ਲਈ ਭਗਤਾਂ ਵਿਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ | ਮੁੱਖ ਜਜਮਾਨ ਇੰਦਰਮੋਹਨ ਸੂਦ ਆਪਣੇ ਪਰਿਵਾਰ ਸਮੇਤ ਸ੍ਰੀ ਭਾਗਵਤ ਮਹਾਪੁਰਣ ਜੀ ਨੂੰ ਸਿਰ 'ਤੇ ਧਾਰਨ ਕਰਕੇ ਅਗਵਾਈ ਕਰ ਰਹੇ ਸਨ | ਇਸ ਮੌਕੇ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਮੈਂਬਰਾਂ ਨੂੰ ਮੰਦਿਰ ਕਮੇਟੀ ਵਲੋਂ ਮਾਤਾ ਦੀਆਂ ਚੁੰਨੀਆਂ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਸ੍ਰੀ ਸ਼ੀਤਲਾ ਮਾਤਾ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ, ਚੇਅਰਮੈਨ ਸੁਸ਼ੀਲ ਬਾਂਸਲ, ਪ੍ਰਧਾਨ ਰਜਨੀਸ਼ ਗਰਗ, ਜਸਮੀਤ ਸਿੰਘ ਰਾਜਾ, ਦਿਨੇਸ਼ ਪੁਰੀ, ਬਲਜੀਤ ਸਿੰਘ, ਕੈਸ਼ੀਅਰ ਹਰੀਸ਼ ਸਿੰਗਲਾ, ਅਸ਼ੋਕ ਬਾਤਿਸ਼, ਚਮਕੌਰ ਸਿੰਘ ਤੰਦਾ ਬੱਧਾ, ਜਤਿੰਦਰ ਲੁਟਾਵਾ, ਦਿਨੇਸ਼ ਪੁਰੀ, ਦੀਪਕ ਮੜਕਣ, ਸੁਖਦੇਵ ਕੱਕੜ, ਅਮਿਤ ਬਾਂਸਲ, ਰਾਜੀਵ ਕਰਕਰਾ, ਰਾਜੀਵ ਧੰਮੀ, ਕਰਮਜੀਤ ਬੌਬੀ, ਗੁਰਪਾਲ ਸਿੰਘ ਬੌਬੀ, ਵਿਸ਼ਾਲ ਖੁੱਲਰ, ਪੰਕਜ ਅਰੋੜਾ, ਕੁਲਦੀਪ ਧੀਮਾਨ ਅਤੇ ਵੱਡੀ ਗਿਣਤੀ ਸ਼ਹਿਰ ਦੀਆਂ ਸੰਗਤਾਂ ਮੌਜੂਦ ਸਨ |
ਪਿਛਲੀ ਖ਼ਬਰ ਬਸੀ ਪਠਾਣਾਂ ਵਿਚ ਸ੍ਰੀਮਦ ਭਾਗਵਤ ਕਥਾ ਦੀ ਸ਼ੁਰੂਆਤ ਕਲਸ਼ ਯਾਤਰਾ ਨਾਲ ਹੋਈ ਅਗਲੀ ਖ਼ਬਰ ਸਰਕਾਰ ਆੜ੍ਹਤੀਆਂ ਦੀਆਂ ਮੰਗਾਂ ਨੂੰ ਜਲਦੀ ਮੰਨੇ-ਸਰਬਜੀਤ ਸਿੰਘ ਅਮਰਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।