ਤਲਵਾਰਬਾਜ਼ੀ ’ਚ ਲੁਹਾਰ ਮਾਜਰਾ ਸਕੂਲ ਦੇ ਵਿਦਿਆਰਥੀ ਨੇ ਚਾਂਦੀ ਦਾ ਤਗਮਾ ਕੀਤਾ ਹਾਸਿਲ
ਸੰਘੋਲ, 6 ਨਵੰਬਰ (ਪਰਮਵੀਰ ਧਨੋਆ)-ਸੰਗਰੂਰ ਵਿਖੇ ਹੋਈਆਂ ਪੰਜਾਬ ਸਕੂਲਜ਼ ਖੇਡਾਂ ‘ਚ ਸਰਕਾਰੀ ਹਾਈ ਸਮਾਰਟ ਸਕੂਲ ਲੁਹਾਰ ਮਾਜਰਾ ਖ਼ੁਰਦ ਦੇ ਵਿਦਿਆਰਥੀ ਨੇ ਤਲਵਾਰਬਾਜ਼ੀ ‘ਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਉਕਤ ਪ੍ਰਾਪਤੀ ਵਿਦਿਆਰਥੀ ਜਗਮਨਵੀਰ ਸਿੰਘ ਨੇ ਅੰਡਰ 14 ਲੜਕੇ ਇਪੀ ਈਵੈਂਟ ‘ਚ ਹਾਸਲ ਕਰਕੇ ਨੈਸ਼ਨਲ ਪੱਧਰ ‘ ਤੇ ਆਪਣਾ ਨਾਂਅ ਦਰਜ ਕੀਤਾ ਹੈ।
ਅਜੀਤ ਡੈਸਕ
07-11-2026