06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮਾਈਂਡ ਐਂਡ ਸੋਲ ਹਸਪਤਾਲ ਬੰਗਾ ਦਾ ਵਿਧਾਇਕ ਡਾ. ਸੁੱਖੀ ਨੇ ਕੀਤਾ ਉਦਘਾਟਨ

ਬੰਗਾ, 5 ਅਗਸਤ (ਧਰਮਵੀਰ ਪਾਲ)- ਸਥਾਨਕ ਬੰਗਾ-ਫਗਵਾੜਾ ਰੋਡ ‘ਤੇ ਮਨੋ-ਰੋਗਾਂ ਤੇ ਨਸ਼ਾ ਮੁਕਤੀ ਸਬੰਧੀ “ਮਾਈਂਡ ਐਂਡ ਸੋਲ” ਨਾਮ ਦਾ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਹਸਪਤਾਲ ਦਾ ਉਦਘਾਟਨ ਹਲਕਾ ਬੰਗਾ ਦੇ ਵਿਧਾਇਕ ਡਾ.

ਅਜੀਤ ਡੈਸਕ 06-08-2026
ਬੰਗਾ, 5 ਅਗਸਤ (ਧਰਮਵੀਰ ਪਾਲ)- ਸਥਾਨਕ ਬੰਗਾ-ਫਗਵਾੜਾ ਰੋਡ ‘ਤੇ ਮਨੋ-ਰੋਗਾਂ ਤੇ ਨਸ਼ਾ ਮੁਕਤੀ ਸਬੰਧੀ “ਮਾਈਂਡ ਐਂਡ ਸੋਲ” ਨਾਮ ਦਾ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਹਸਪਤਾਲ ਦਾ ਉਦਘਾਟਨ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਧ ਰਹੇ ਮੁਕਾਬਲੇ, ਤਣਾਅ ਭਰੀ ਜੀਵਨ-ਸ਼ੈਲੀ ਤੇ ਨਸ਼ਿਆਂ ਦੀ ਵੱਧ ਰਹੀ ਲਤ ਕਾਰਨ ਮਨੋ-ਰੋਗਾਂ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਗਾ ਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਮਨੋ-ਰੋਗਾਂ ਦੇ ਮਾਹਿਰ ਡਾਕਟਰ ਦੀਆਂ ਸੇਵਾਵਾਂ ਉਪਲਬਧ ਹੋਣਾ ਸਮੇਂ ਦੀ ਵੱਡੀ ਲੋੜ ਸੀ। ਇਸ ਮੌਕੇ ਹਸਪਤਾਲ ਦੇ ਐਮ.ਡੀ. ਡਾ. ਸੁਨੀਲ ਕੋਚਰ ਨੇ ਦੱਸਿਆ ਕਿ ਉਨ੍ਹਾਂ ਨੇ ਐਮ.ਡੀ. ਸਾਈਕਿਆਟਰੀ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਇਸ ਤੋਂ ਪਹਿਲਾਂ ਡੀ.ਐਮ.ਸੀ. ਲੁਧਿਆਣਾ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਕਿਹਾ ਕਿ “ ਮਾਈਂਡ ਐਂਡ ਸੋਲ” ਰਾਹੀਂ ਮਨੋ-ਰੋਗਾਂ, ਡਿਪ੍ਰੈਸ਼ਨ, ਚਿੰਤਾ, ਨਸ਼ਾ ਮੁਕਤੀ ਤੇ ਹੋਰ ਮਾਨਸਿਕ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦਾ ਵਿਗਿਆਨਕ ਅਤੇ ਮਾਹਿਰ ਇਲਾਜ ਉਪਲਬਧ ਕਰਵਾਇਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਡਾ. ਸੁੱਖੀ ਨੇ ਬੰਗਾ ਸ਼ਹਿਰ ਦੀਆਂ ਖ਼ਰਾਬ ਸੜਕਾਂ ਅਤੇ ਬੱਸ ਸਟੈਂਡ ਦੀ ਹਾਲਤ ਸਬੰਧੀ ਵੀ ਗੱਲ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਲਦ ਲੋੜੀਂਦੇ ਕਦਮ ਚੁੱਕੇ ਜਾਣਗੇ। ਹਸਪਤਾਲ ਦੇ ਸੰਚਾਲਕ ਤੇ ਮਨੋ-ਰੋਗਾਂ ਦੇ ਮਾਹਿਰ ਡਾ. ਸੁਨੀਲ ਕੋਚਰ ਨੇ ਇਸ ਮੌਕੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਤੇ ਸਮਾਗਮ ਵਿੱਚ ਸ਼ਾਮਲ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨ ਟਰੱਸਟ ਢਾਹਾ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ, ਆਮ ਆਦਮੀ ਪਾਰਟੀ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ, ਹਲਕਾ ਸੰਗਠਨ ਇੰਚਾਰਜ ਪਵਨਜੀਤ ਸਿੰਘ ਸਿੱਧੂ, ਡਾ. ਨਰੇਸ਼ ਰਾਵਲ, ਡਾ. ਓਂਕਾਰ ਸਿੰਘ, ਸਰਵਨ ਸਿੰਘ, ਰਕੇਸ਼ ਕੁਮਾਰ ਬੰਗਾ, ਸੋਨੀ ਗਿੱਲ ਸਮੇਤ ਵੱਖ-ਵੱਖ ਸਮਾਜਿਕ, ਰਾਜਨੀਤਿਕ ਤੇ ਪ੍ਰਬੁੱਧ ਸ਼ਖ਼ਸੀਅਤਾਂ ਹਾਜ਼ਰ ਸਨ। ਤਸਵੀਰ 05 ਨਵਾਂਸ਼ਹਿਰ 18 ਮਾਈਂਡ ਐਂਡ ਸੋਲ’ ਹਸਪਤਾਲ ਬੰਗਾ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਡਾ. ਸੁੱਖੀ, ਡਾ. ਸੁਨੀਲ ਕੋਚਰ ਅਤੇ ਸੋਹਣ ਲਾਲ ਢੰਡਾ।
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਇਲਾਕਾ ਬੰਗਾ ਦੀ ਚੋਣ ਹੋਈ ਅਗਲੀ ਖ਼ਬਰ ਸ਼ਹੀਦ ਬਾਬਾ ਬੇਅੰਤ ਸਿੰਘ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।