06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸ਼ਹੀਦ ਬਾਬਾ ਬੇਅੰਤ ਸਿੰਘ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ 22 ਨੂੰ

ਪੱਲੀ ਝਿੱਕੀ, 5 ਅਗਸਤ (ਕੁਲਦੀਪ ਸਿੰਘ ਪਾਬਲਾ)-ਸ਼ਹੀਦ ਬਾਬਾ ਬੇਅੰਤ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਾਂ ਸਿੰਘਾਂ ਬੰਗਾ-ਗੜਸ਼ੰਕਰ ਮੇਨ ਰੋਡ ‘ਤੇ ਸਥਿਤ ਪਿੰਡ ਚੌਹੜਾ, ਡਘਾਮ, ਕੋਟ ਪੱਲੀਆਂ ਵਿਖੇ 22 ਅਗਸਤ ਨੂੰ ਬਰਸੀ ਸਮਾਗਮ ਬੜੀ ਸ਼ਰਧਾ ਪੂਰਵਕ ਕਰਵਾਏ ਜਾ ਰਹੇ ਹਨ। ਜਥੇਦਾਰ ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੁਆਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਲਾਨਾ ਸਮਾਗਮ ਸਮੂਹ ਇਲਾਕਾ ਨਿਵਾਸੀ, ਚੌਹੜਾ, ਡਘਾਮ, ਕੋਟ ਪੱਲੀਆਂ, ਇਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਅਤੇ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਹਨ।

ਅਜੀਤ ਡੈਸਕ 06-08-2026
ਪੱਲੀ ਝਿੱਕੀ, 5 ਅਗਸਤ (ਕੁਲਦੀਪ ਸਿੰਘ ਪਾਬਲਾ)-ਸ਼ਹੀਦ ਬਾਬਾ ਬੇਅੰਤ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਾਂ ਸਿੰਘਾਂ ਬੰਗਾ-ਗੜਸ਼ੰਕਰ ਮੇਨ ਰੋਡ ‘ਤੇ ਸਥਿਤ ਪਿੰਡ ਚੌਹੜਾ, ਡਘਾਮ, ਕੋਟ ਪੱਲੀਆਂ ਵਿਖੇ 22 ਅਗਸਤ ਨੂੰ ਬਰਸੀ ਸਮਾਗਮ ਬੜੀ ਸ਼ਰਧਾ ਪੂਰਵਕ ਕਰਵਾਏ ਜਾ ਰਹੇ ਹਨ। ਜਥੇਦਾਰ ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੁਆਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਲਾਨਾ ਸਮਾਗਮ ਸਮੂਹ ਇਲਾਕਾ ਨਿਵਾਸੀ, ਚੌਹੜਾ, ਡਘਾਮ, ਕੋਟ ਪੱਲੀਆਂ, ਇਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਅਤੇ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਹਨ। ਇਸ ਸਮਾਗਮ ਦੌਰਾਨ 20 ਅਗਸਤ ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 22 ਅਗਸਤ ਨੂੰ ਭੋਗ ਉਪਰੰਤ ਮਹਾਨ ਦੀਵਾਨ ਸਜਾਏ ਜਾਣਗੇ। ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਰਪ੍ਰਸਤ ਪੰਥ ਅਕਾਲੀ ਦਲ ਹਾਜ਼ਰੀ ਲਗਵਾਉਣਗੇ। ਉਹਨਾਂ ਦੱਸਿਆ ਇਸ ਸਮਾਗਮ ਵਿੱਚ ਪਹੁੰਚ ਰਹੇ ਪ੍ਰਸਿੱਧ ਕਥਾ ਵਾਚਕ ਕਵੀਸ਼ਰੀ ਅਤੇ ਕੀਰਤਨੀ ਜਥੇ ਭਾਈ ਬਲਵੰਤ ਸਿੰਘ ਬਕਾਪੁਰ ਵਾਲੇ, ਉਸਤਾਦ ਗਿਆਨੀ ਬਲਕਾਰ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲੇ, ਭਾਈ ਬਿਕਰਮਜੀਤ ਸਿੰਘ ਮਹਿੰਦੀਪੁਰ ਵਾਲੇ, ਗਿਆਨੀ ਕੇਵਲ ਸਿੰਘ ਮਹਿਤਾਬ ਵਾਲੇ ਅਤੇ ਕੋਮਲ ਅਤੇ ਸੋਹੀ ਭਰਾ ਪੰਥ ਪ੍ਰਸਿੱਧ ਕਵੀਸ਼ਰੀ ਜੱਥਾ ਆਪਣੀ ਹਾਜ਼ਰੀ ਲਗਵਾਉਣਗੇ।
ਪਿਛਲੀ ਖ਼ਬਰ ਮਾਈਂਡ ਐਂਡ ਸੋਲ ਹਸਪਤਾਲ ਬੰਗਾ ਦਾ ਵਿਧਾਇਕ ਡਾ. ਸੁੱਖੀ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ -ਸਰਪੰਚ ਬਿਮਲਾ ਦੇਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।