04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਆਖ਼ਰ ਖੁਲ੍ਹ ਹੀ ਗਏ ਪਿੰਡ ਕੌਲਗੜ੍ਹ ਵਿਖੇ ਅਣਡਿੱਠ ਕੀਤੇ ਸੜਕੀ ਟੁਕੜੇ ਦੇ ਭਾਗ...

ਜਾਡਲਾ, 3 ਅਗਸਤ (ਹਰਕੰਵਲ ਸਿੰਘ ਕੌਲਗੜ੍ਹ)- ਚਣਕੋਆਂ ਤੋਂ ਆਕਲਿਆਣੇ ਤੱਕ ਬਣ ਰਹੀ ਸੜਕ ਦਾ ਸਭ ਤੋਂ ਵੱਡਾ ਮਜ਼ਾਕ ਕੌਲਗੜ੍ਹ ਵਿੱਚ ਕਰੀਬ 150-200 ਮੀਟਰ ਦਾ ਉਹ ਟੁੱਟਿਆ ਹਿੱਸਾ ਬਣਿਆ ਹੋਇਆ ਸੀ, ਜਿਸ ਨੇ ਮਹੀਨਿਆਂ ਤੱਕ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀਆਂ ਪਰਤਾਂ ਉਧੇੜ ਕੇ ਰੱਖ ਦਿੱਤੀਆਂ ਹੋਈਆਂ ਸਨ। ਸੜਕ ਦੇ ਦੋਵੇਂ ਪਾਸੇ ਕੰਮ ਮੁਕੰਮਲ ਹੋ ਗਿਆ, ਪਰ ਵਿਚਕਾਰਲਾ ਇਹ ਟੁੱਕੜਾ ਛੱਡ ਦਿੱਤਾ ਗਿਆ ਹੋਇਆ ਸੀ।

ਅਜੀਤ ਡੈਸਕ 04-08-2026
ਜਾਡਲਾ, 3 ਅਗਸਤ (ਹਰਕੰਵਲ ਸਿੰਘ ਕੌਲਗੜ੍ਹ)- ਚਣਕੋਆਂ ਤੋਂ ਆਕਲਿਆਣੇ ਤੱਕ ਬਣ ਰਹੀ ਸੜਕ ਦਾ ਸਭ ਤੋਂ ਵੱਡਾ ਮਜ਼ਾਕ ਕੌਲਗੜ੍ਹ ਵਿੱਚ ਕਰੀਬ 150-200 ਮੀਟਰ ਦਾ ਉਹ ਟੁੱਟਿਆ ਹਿੱਸਾ ਬਣਿਆ ਹੋਇਆ ਸੀ, ਜਿਸ ਨੇ ਮਹੀਨਿਆਂ ਤੱਕ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀਆਂ ਪਰਤਾਂ ਉਧੇੜ ਕੇ ਰੱਖ ਦਿੱਤੀਆਂ ਹੋਈਆਂ ਸਨ। ਸੜਕ ਦੇ ਦੋਵੇਂ ਪਾਸੇ ਕੰਮ ਮੁਕੰਮਲ ਹੋ ਗਿਆ, ਪਰ ਵਿਚਕਾਰਲਾ ਇਹ ਟੁੱਕੜਾ ਛੱਡ ਦਿੱਤਾ ਗਿਆ ਹੋਇਆ ਸੀ। ਜਿਵੇਂ ਇਸ ਛੱਡੇ ਹੋਏ ਟੁਕੜੇ ਦਾ ਸਰਕਾਰ, ਵਿਭਾਗ ਜਾਂ ਠੇਕੇਦਾਰ ਨਾਲ ਕੋਈ ਰਿਸ਼ਤਾ ਹੀ ਨਾ ਹੋਵੇ। ਗ੍ਰਾਮ ਪੰਚਾਇਤ ਵਲੋਂ ਵੀ ਵਿਭਾਗ ਨੂੰ ਇਸ ਨੀਵੇਂ ਹਿੱਸੇ ਨੂੰ ਪਾਣੀ ਖੜ੍ਹਨ ਨਾਲ਼ ਵਾਰ-ਵਾਰ ਟੁੱਟ ਜਾਣ ਦੀ ਸੂਰਤ ਵਿੱਚ ਲਗਭਗ 550 ਫੁੱਟ ਦੇ ਹਿੱਸੇ ਨੂੰ ਕੰਕਰੀਟ ਦਾ ਬਣਾਉਣ ਲਈ ਬੇਨਤੀ ਕੀਤੀ ਗਈ ਸੀ। ਸੋਮਵਾਰ ਨੂੰ ਜਦੋਂ ਮਸ਼ੀਨਰੀ ਇਸ ਹਿੱਸੇ ‘ਤੇ ਪਹੁੰਚੀ ਤਾਂ ਲੋਕਾਂ ਨੇ ਤਨਜ਼ ਕਰਦਿਆਂ ਕਿਹਾ, “ਲੱਗਦਾ ਹੈ ਆਖ਼ਰਕਾਰ ਕਿਸੇ ਅਫ਼ਸਰ ਨੇ ਫਾਈਲ ਦਾ ਆਖ਼ਰੀ ਸਫ਼ਾ ਵੀ ਪੜ੍ਹ ਲਿਆ, ਨਹੀਂ ਤਾਂ ਸੜਕ ਦਾ ਇਹ ਹਿੱਸਾ ਤਾਂ ਸਰਕਾਰੀ ਨਕਸ਼ੇ ਵਿੱਚੋਂ ਹੀ ਗਾਇਬ ਲੱਗਦਾ ਸੀ”। ਇਸ ਟੁੱਟੇ ਹੋਏ ਟੋਟੇ ਨੇ ਮਹੀਨਿਆਂ ਤੱਕ ਹਜ਼ਾਰਾਂ ਲੋਕਾਂ ਨੂੰ ਧੂੜ ਫੱਕਣ ਲਈ ਮਜਬੂਰ ਕੀਤਾ, ਵਾਹਨਾਂ ਦੇ ਟਾਇਰ, ਸ਼ਾਕਰ ਨੇ ਜੇਬਾਂ ਖਾਲੀ ਕਰਵਾਈਆਂ ਪਰ ਨਾ ਕਿਸੇ ਅਧਿਕਾਰੀ ਦੀ ਜ਼ਿੰਮੇਵਾਰੀ ਤਹਿ ਹੋਈ ਅਤੇ ਨਾ ਹੀ ਕਿਸੇ ਨੇ ਲੋਕਾਂ ਨੂੰ ਇਹ ਦੱਸਣ ਦੀ ਲੋੜ ਸਮਝੀ ਕਿ ਆਖ਼ਰ ਇਹ ਟੁੱਕੜਾ ਛੱਡਿਆ ਕਿਉਂ ਗਿਆ ਹੈ। ਅਸਲ ਸਵਾਲ ਇਹ ਹੈ ਕੀ ਸਰਕਾਰੀ ਵਿਭਾਗ ਪਹਿਲਾਂ ਕੰਮ ਅਧੂਰਾ ਛੱਡ ਕੇ ਲੋਕਾਂ ਨੂੰ ਤੰਗ ਕਰਦੇ ਹਨ ਅਤੇ ਫਿਰ ਉਹੀ ਕੰਮ ਪੂਰਾ ਕਰਕੇ ਆਪਣੀ ਪਿੱਠ ਆਪ ਹੀ ਥਾਪੜਦੇ ਹਨ। ਪੰਚਾਇਤ ਮੈਂਬਰ ਮੱਖਣ ਸਿੰਘ ਦਾ ਕਹਿਣਾ ਹੈ ਕਿ ਵਿਕਾਸ ਦਾ ਅਰਥ ਰਿਬਨ ਕੱਟਣ ਜਾਂ ਫੋਟੋਆਂ ਖਿੱਚਵਾਉਣ ਨਾਲ ਨਹੀਂ, ਸਗੋਂ ਸਮੇਂ ਸਿਰ ਪੂਰਾ ਕੰਮ ਕਰਨ ਨਾਲ ਹੁੰਦਾ ਹੈ। ਫਿਲਹਾਲ ਅਣਡਿੱਠ ਕੀਤੇ ਗਏ ਇਸ ਹਿੱਸੇ ਦੇ ਭਾਗ ਖੁੱਲ੍ਹ ਗਏ ਜਾਪਦੇ ਹਨ ਪਰ ਇਸ ਸਾਰੀ ਕਹਾਣੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕਈ ਵਾਰ ਪੰਜਾਬ ਵਿੱਚ ਸੜਕਾਂ ਨਹੀਂ, ਸਗੋਂ ਸਰਕਾਰੀ ਪ੍ਰਣਾਲੀ ਹੀ ਟੁੱਟੀ ਹੋਈ ਨਜ਼ਰ ਆਉਂਦੀ ਹੈ।
ਪਿਛਲੀ ਖ਼ਬਰ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਲਗਪਗ ਤੈਅ - ਰਮੇਸ਼ ਅਟਾਰੀ ਅਗਲੀ ਖ਼ਬਰ ਭਾਰਤ ’ਚ ਹਰ ਵਰ੍ਹੇ ਪੰਦਰਾਂ ਹਜ਼ਾਰ ਵਿਦਿਆਰਥੀਆਂ ਦੁਆਰਾ ਖ਼ੁਦਕੁਸ਼ੀ ਕਰ ਲੈਣਾ ਚਿੰਤਾ ਦਾ ਵਿਸ਼ਾ - ਰਾਜ ਹੀਉਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।