04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਭਾਰਤ ’ਚ ਹਰ ਵਰ੍ਹੇ ਪੰਦਰਾਂ ਹਜ਼ਾਰ ਵਿਦਿਆਰਥੀਆਂ ਦੁਆਰਾ ਖ਼ੁਦਕੁਸ਼ੀ ਕਰ ਲੈਣਾ ਚਿੰਤਾ ਦਾ ਵਿਸ਼ਾ - ਰਾਜ ਹੀਉਂ

ਬੰਗਾ, 3 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਨੈਸ਼ਨਲ ਕ੍ਰਾਈਮ (ਐਨ. ਸੀ.

ਜਵਾਹਰ ਸਕੂਲ ਖਟਕੜ ਖੁਰਦ ਵਿਖੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਮਾਨਸਿਕ ਸਿਹਤ ਕੌਂਸਲਰ ਅਤੇ ਮੋਟੀਵੇਸ਼ਨਲ ਕੌਂਸਲਰ ਰਾਜ ਹੀਉਂ। ਤਸਵੀਰ : ਕਰਮ ਲਧਾਣਾ 04-08-2026
ਬੰਗਾ, 3 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਨੈਸ਼ਨਲ ਕ੍ਰਾਈਮ (ਐਨ. ਸੀ. ਆਰ. ਬੀ) ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਹਰ ਸਾਲ ਪੰਦਰਾਂ ਹਜ਼ਾਰ ਦੇ ਕਰੀਬ ਵਿਦਿਆਰਥੀ ਖ਼ੁਦਕੁਸ਼ੀ ਕਰ ਲੈਂਦੇ ਹਨ। ਇਹ ਉਹ ਅੰਕੜੇ ਹਨ ਜੋ ਰਿਪੋਰਟ ਦਰਜ ਕਰਵਾਉਣ ਉਪਰੰਤ ਸਾਹਮਣੇ ਆਉਂਦੇ ਹਨ। ਛਿਪੇ ਹੋਏ ਅੰਕੜੇ ਖੰਘਾਲੇ ਜਾਣ ਤਾਂ ਅਜਿਹੀਆਂ ਖ਼ੁਦਕੁਸ਼ੀ ਦੀ ਗਿਣਤੀ ਕਿਤੇ ਵਧ ਜਾਣੀ ਹੈ। ਮਾਨਸਿਕ ਸਿਹਤ ਕੌਂਸਲਰ ਅਤੇ ਮੋਟੀਵੇਸ਼ਨਲ ਬੁਲਾਰੇ ਵਜੋਂ ਸਰਗਰਮ ਮਾ: ਰਾਜ ਹੀਉਂ ਨੇ ‘ਜਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ’ ਪ੍ਰੋਗਰਾਮ ਦੀ ਲੜੀ ਤਹਿਤ ਪਿੰਡ ਖਟਕੜ ਖੁਰਦ ਸਥਿਤ ਬਾਬਾ ਜਵਾਹਰ ਕਾਨਵੈਂਟ ਸਕੂਲ ਵਿਖੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਭਾਵੇਂ ਕਿ ਅਜਿਹੀਆਂ ਘਟਨਾਵਾਂ ਵਿੱਚ ਮਹਾਂਰਾਸ਼ਟਰ ਪਹਿਲੇ ਨੰਬਰ ’ਤੇ ਹੈ। ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਤਾਂ ਇਹ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵੀ ਵਿਦਿਆਰਥੀਆਂ ਦੁਆਰਾ ਖੁਦਕਸ਼ੀਆਂ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਹੀਉਂ ਅਨੁਸਾਰ ਇਸ ਦਾ ਮੁੱਖ ਕਾਰਨ ਬਾਲ ਮਨਾਂ ’ਤੇ ਪੈ ਰਿਹਾ ਭਾਰੀ ਬੋਝ ਹੈ। ਮਾਪਿਆਂ ਦੁਆਰਾ ਘਰਾਂ ਵਿਚ ਅਕਸਰ ਬੱਚਿਆਂ ਦੀ ਦੂਜੇ ਬੱਚਿਆਂ ਨਾਲ ਤੁਲਨਾ ਕਰਦੇ ਰਹਿਣਾ, ਪੜ੍ਹਾਈ ਵਿੱਚ ਦੂਸਰਿਆਂ ਦੇ ਮੁਕਾਬਲੇ ਉੱਚ ਦਰਜੇ ਦੀ ਉਮੀਦ ਰੱਖਣਾ ਤੇ ਰੰਗ, ਨਸਲ ਤੇ ਜਾਤ-ਪਾਤ ’ਤੇ ਅਧਾਰਤ ਭੇਦਭਾਵ ਬਾਲ ਮਨਾਂ ਨੂੰ ਵਲੂੰਧਰ ਕੇ ਰੱਖ ਦਿੰਦਾ ਹੈ। ਇਸ ਲਈ ਬੱਚੇ ਤਣਾਓ ਦਾ ਸ਼ਿਕਾਰ ਹੋ ਜਾਂਦੇ ਹਨ। ਪ੍ਰਵਾਹ ਨਾ ਕਰਨ ’ਤੇ ਇਸ ਸਭ ਦਾ ਸਿੱਟਾ ਖ਼ੁਦਕੁਸ਼ੀ ਨਿਕਲਦਾ ਹੈ। ਮੁੱਖ ਬੁਲਾਰੇ ਮਾ. ਰਾਜ ਹੀਉਂ ਨੇ ਬੱਚਿਆਂ ਨੂੰ ਘਰ ਵਿੱਚ ਮਾਪਿਆਂ, ਭੈਣ-ਭਰਾਵਾਂ ਜਾਂ ਭਰੋਸੇਮੰਦ ਅਧਿਆਪਕਾਂ ਨਾਲ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਬਲਜਿੰਦਰ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਸਕੂਲ ’ਚ ਹਾਜ਼ਰ ਹੋਈ ਮਾਈਂਡ ਕਲੈਰਿਟੀ ਸੈਂਟਰ ਬੰਗਾ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਤੋਂ ਇਲਾਵਾ ਬੱਚਿਆਂ ਨਾਲ ਅਧਿਆਪਕ ਕਮਲ ਕੁਮਾਰ ਸੂੰਢ ਅਤੇ ਮੈਡਮ ਜੰਨਤ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਪਿਛਲੀ ਖ਼ਬਰ ਆਖ਼ਰ ਖੁਲ੍ਹ ਹੀ ਗਏ ਪਿੰਡ ਕੌਲਗੜ੍ਹ ਵਿਖੇ ਅਣਡਿੱਠ ਕੀਤੇ ਸੜਕੀ ਟੁਕੜੇ ਦੇ ਭਾਗ... ਅਗਲੀ ਖ਼ਬਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ 7 ਨੂੰ ਪਹੁੰਚਣਗੇ ਬਲਾਚੌਰ - ਅਜੇ ਮੰਗੂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।