13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪੰਜ ਦਿਨਾਂ ਦਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

ਅਜੀਤ ਡੈਸਕ 18-07-2026
ਨਵਾਂਸ਼ਹਿਰ, 17 ਜੁਲਾਈ (ਦੀਦਾਰ ਸਿੰਘ ਸ਼ੇਤਰਾ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਵੱਲੋਂ 13 ਤੋਂ 17 ਜੁਲਾਈ ਤੱਕ ‘ਅਨਾਜਾਂ ਅਤੇ ਦਾਲਾਂ ਤੋਂ ਮੁੱਲ ਵਧਾਊ ਉਤਪਾਦ (ਪਾਪੜ-ਵੜੀਆਂ) ਤਿਆਰ ਕਰਨ’ ਸਬੰਧੀ ਪੰਜ ਦਿਨਾਂ ਦਾ ਕਿੱਤਾ-ਮੁਖੀ ਸਿਖਲਾਈ ਕੋਰਸ ਸਫਲਤਾ ਪੂਰਵਕ ਕਰਵਾਇਆ ਗਿਆ। ਡਾ. ਪ੍ਰਦੀਪ ਕੁਮਾਰ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਸਿਖਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਮਨੁੱਖੀ ਸਿਹਤ ਅਤੇ ਪੌਸ਼ਟਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਨਾਜਾਂ ਤੇ ਦਾਲਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਸਿਖਿਆਰਥੀਆਂ ਨੂੰ ਖੇਤੀ ਉਤਪਾਦਾਂ ਦਾ ਆਰਥਿਕ ਮੁੱਲ ਵਧਾਉਣ ਤੇ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਮੁੱਲ ਵਾਧੇ ਦੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਸਿਖਲਾਈ ਦੌਰਾਨ ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਅਨਾਜਾਂ ਅਤੇ ਦਾਲਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਸਬੰਧੀ ਵਿਸਥਾਰਪੂਰਵਕ ਪ੍ਰੈਕਟੀਕਲ ਸਿਖਲਾਈ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੁੱਲ ਵਾਧੇ ਰਾਹੀਂ ਨਾ ਸਿਰਫ਼ ਖੇਤੀ ਉਤਪਾਦਾਂ ਦੀ ਸੰਭਾਲ ਮਿਆਦ (ਸ਼ੈਲਫ ਲਾਈਫ) ਵਿੱਚ ਵਾਧਾ ਹੁੰਦਾ ਹੈ, ਸਗੋਂ ਉਨ੍ਹਾਂ ਦਾ ਬਾਜ਼ਾਰੀ ਮੁੱਲ ਵੀ ਵਧਦਾ ਹੈ ਅਤੇ ਸਾਲ ਭਰ ਪੌਸ਼ਟਿਕ ਭੋਜਨ ਦੀ ਪ੍ਰਾਪਤੀ ਵੀ ਯਕੀਨੀ ਬਣਦੀ ਹੈ। ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਸੱਤ ਪੌਸ਼ਟਿਕ ਅਤੇ ਵਪਾਰਕ ਮਹੱਤਤਾ ਵਾਲੇ ਉਤਪਾਦਾਂ ਦੀ ਤਿਆਰੀ ਦਾ ਹੱਥੀਂ ਅਭਿਆਸ ਕਰਵਾਇਆ ਗਿਆ। ਇਨ੍ਹਾਂ ਵਿੱਚ ਚੌਲਾਂ ਦੇ ਪਾਪੜ, ਜਵਾਰ ਦੇ ਪਾਪੜ, ਮੱਕੀ ਦੇ ਪਾਪੜ, ਮੂੰਗੀ ਦੀ ਦਾਲ ਦੇ ਪਾਪੜ, ਮਾਂਹ ਦੀ ਦਾਲ ਦੇ ਪਾਪੜ, ਮੂੰਗੀ ਦੀਆਂ ਵੜੀਆਂ, ਮਾਂਹ ਦੀਆਂ ਵੜੀਆਂ ਅਤੇ ਬੇਸਣ ਦੇ ਪੌਕੜੇ ਤਿਆਰ ਕਰਨ ਦੀ ਵਿਧੀ ਸਿਖਾਈ ਗਈ। ਇਨ੍ਹਾਂ ਪ੍ਰੈਕਟੀਕਲ ਪ੍ਰਦਰਸ਼ਨਾਂ ਰਾਹੀਂ ਸਥਾਨਕ ਪੱਧਰ ’ਤੇ ਪ੍ਰਾਪਤ ਅਨਾਜਾਂ ਅਤੇ ਦਾਲਾਂ ਤੋਂ ਮੁੱਲ ਵਧਾਊ ਉਤਪਾਦ ਤਿਆਰ ਕਰਕੇ ਘਰੇਲੂ ਵਰਤੋਂ ਦੇ ਨਾਲ-ਨਾਲ ਵਪਾਰਕ ਪੱਧਰ ’ਤੇ ਵੀ ਆਮਦਨ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀਮਤੀ ਰੇਨੂ ਬਾਲਾ, ਡੈਮੋਨਸਟਰੇਟਰ (ਗ੍ਰਹਿ ਵਿਗਿਆਨ) ਨੇ ਪੈਕਿੰਗ ਅਤੇ ਲੇਬਲਿੰਗ ਸਬੰਧੀ ਵਿਚਾਰ ਰੱਖੇ। ਉਨ੍ਹਾਂ ਉਤਪਾਦਾਂ ਦੀ ਗੁਣਵੱਤਾ, ਆਕਰਸ਼ਕ ਪੇਸ਼ਕਾਰੀ ਅਤੇ ਬਾਜ਼ਾਰ ਵਿੱਚ ਵਧੀਆ ਵਿਕਰੀ ਲਈ ਪੈਕਿੰਗ ਅਤੇ ਸਹੀ ਲੇਬਲਿੰਗ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਰਜਿੰਦਰ ਕੌਰ ਨੇ ਸਿਖਿਆਰਥੀਆਂ ਨੂੰ ਮੁੱਲ ਵਾਧੇ ਦੀਆਂ ਤਕਨੀਕਾਂ ਅਪਣਾ ਕੇ ਆਮਦਨ ਦੇ ਸਾਧਨ ਵਿਕਸਤ ਕਰਨ ਅਤੇ ਖੇਤੀ-ਅਧਾਰਿਤ ਉੱਦਮ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਸੇਵਾ ਕੇਂਦਰਾਂ ’ਚ ਲੱਗੀਆਂ ਕਤਾਰਾਂ : ਲੰਬਿਤ ਅਰਜ਼ੀਆਂ ਦੀ ਗਿਣਤੀ ਧੜਾਧੜ ਵਧੀ ਅਗਲੀ ਖ਼ਬਰ ਟੋਲ ਪਲਾਜ਼ਾ ਬਹਿਰਾਮ ਵਿਖੇ ਦੋ ਪਹੀਆ ਵਾਹਨਾਂ ਲਈ ਵੱਖਰਾ ਰਸਤਾ ਬਣੇ- ਸ਼੍ਰੀਧਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।