13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਟੋਲ ਪਲਾਜ਼ਾ ਬਹਿਰਾਮ ਵਿਖੇ ਦੋ ਪਹੀਆ ਵਾਹਨਾਂ ਲਈ ਵੱਖਰਾ ਰਸਤਾ ਬਣੇ- ਸ਼੍ਰੀਧਰ

ਅਜੀਤ ਡੈਸਕ 18-07-2026
ਬਹਿਰਾਮ, 17 ਜੁਲਾਈ (ਨਛੱਤਰ ਸਿੰਘ ਬਹਿਰਾਮ) - ਰੋਪੜ-ਫਗਵਾੜਾ ਮੁੱਖ ਮਾਰਗ ਟੋਲ ਪਲਾਜ਼ਾ ਬਹਿਰਾਮ ਵਿਖੇ ਫਗਵਾੜਾ ਸਾਇਡ ਜਾਣ ਲਈ ਦੋ ਪਹੀਆ ਵਾਹਨਾਂ ਲਈ ਬਣੇ ਰਸਤੇ ਦੀ ਹਾਲਤ ਖਸਤਾ ਹੋਣ ਕਾਰਨ ਲੰਘਣ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਮੰਡਲ ਪ੍ਰਧਾਨ ਭਾਜਪਾ ਰਾਜੀਵ ਸ਼ਰਮਾ ਸ਼੍ਰੀਧਰ ਨੇ ਦੱਸਿਆ ਕਿ ਉਕਤ ਰਸਤਾ ਥਾਂ-ਥਾਂ ਤੋਂ ਟੁੱਟਿਆ ਹੋਇਆ ਹੈ। ਕਈ ਵਾਹਨ ਚਾਲਕ ਉਕਤ ਰਸਤਾ ਟੁੱਟੇ ਹੋਣ ਕਾਰਨ ਸੱਟਾਂ ਵੀ ਲਗਵਾ ਚੁੱਕੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਫਗਵਾੜਾ ਸਾਇਡ ਤੋਂ ਆਉਣ ਲਈ ਦੋ ਪਹੀਆ ਵਾਹਨਾਂ ਲਈ ਵੱਖਰਾ ਰਸਤਾ ਨਾ ਹੋਣ ਕਾਰਨ ਦੋ ਪਹੀਆ ਚਾਲਕਾਂ ਨੂੰ ਮਜਬੂਰਨ ਗੱਡੀਆਂ ਵਾਲੇ ਰਸਤੇ ਵਿੱਚੋਂ ਲੰਘਣਾ ਪੈਂਦਾ ਹੈ। ਦੋ ਪਹੀਆ ਵਾਹਨ ਚਾਲਕਾਂ ਲਈ ਕੋਈ ਵਧੀਆ ਰਸਤਾ ਨਹੀਂ ਹੈ। ਉਨ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਕਤ ਰਸਤੇ ਵਧੀਆ ਬਣਾਏ ਜਾਣ ਤਾਂ ਜੋ ਦੋ ਪਹੀਆ ਵਾਹਨਾ ਦੇ ਜਾਣ ਦਾ ਰਸਤਾ ਅਸਾਨ ਹੋ ਸਕੇ। ਉਨ੍ਹਾਂ ਹੋਰ ਕਿਹਾ ਕਿ ਜੇ ਦੋ ਪਹੀਆ ਚਾਲਕਾਂ ਦੇ ਲੰਘਣ ਲਈ ਰਸਤੇ ਥੋੜੇ ਦਿਨਾਂ ਵਿੱਚ ਨਾ ਬਣਾਏ ਤਾਂ ਲੋਕਾਂ ਨੂੰ ਨਾਲ ਲੈ ਕੇ ਸ਼ੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਭਾਜਪਾ ਆਗੂ ਰਾਜੀਵ ਸ਼ਰਮਾ ਸ੍ਰੀਧਰ, ਸੁਰਿੰਦਰ ਸਿੰਘ, ਆਸ਼ੂ ਸ਼ਰਮਾ, ਨਸੀਬ ਚੰਦ ਕੁਲਥਮ, ਕੁਛਪਿੰਦਰ ਸ਼ਰਮਾ, ਜੋਗਿੰਦਰ ਰਾਮ, ਸ਼ੂਸੀਲ ਕੁਮਾਰ ਆਦਿ ਹਾਜਰ ਸਨ।
ਪਿਛਲੀ ਖ਼ਬਰ ਪੰਜ ਦਿਨਾਂ ਦਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਅਗਲੀ ਖ਼ਬਰ ਸੇਵਾ ਸੁਸਾਇਟੀ ਬੰਗਾ ਵਲੋਂ ਮਾ: ਜੋਗਿੰਦਰ ਸਿੰਘ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।