24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਪੰਡੋਰੀ ਕਬੱਡੀ ਕੱਪ ‘ਚ ਪਹਿਲਾ ਇਨਾਮ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਰੁੜਕੀ ਨੇ ਜਿੱਤਿਆ

ਅਜੀਤ ਡੈਸਕ 21-06-2026

ਬਹਿਰਾਮ, 20 ਜੂਨ (ਨਛੱਤਰ ਸਿੰਘ ਬਹਿਰਾਮ)-ਢੱਕ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿ. ਫਗਵਾੜਾ ਵਲੋਂ ਪਿੰਡ ਢੱਕ ਪੰਡੋਰੀ ਵਿਖੇ ਸਾਬਕਾ ਖਿਡਾਰੀਆਂ ਨੂੰ ਸਮਰਪਿਤ ਕਬੱਡੀ ਕੱਪ ਟੂਰਨਾਮੈਂਟ ਸਮੂਹ ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ। ਟੂਰਨਾਮੈਂਟ ਦਾ ਉਦਘਾਟਨ ਸਾਬਕਾ ਸਰਪੰਚ ਗੁਰਸ਼ਰਨ ਸਿੰਘ ਚੀਮਾ ਨੇ ਅਰਦਾਸ ਉਪਰੰਤ ਕੀਤਾ, ਜਿਸ ‘ਚ ਕਬੱਡੀ ਆਲ �ਪਨ ਦੀਆਂ 8 ਟੀਮਾਂ ਨੇ ਭਾਗ ਲਿਆ। ਪਹਿਲਾ ਇਨਾਮ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਰੁੜਕੀ ਨੇ 51 ਹਜ਼ਾਰ ਰੁ: ਨਕਦ ਤੇ ਟਰਾਫੀ ਜਿੱਤੀ। ਦੂਜੇ ਨੰ: ‘ਤੇ ਸ੍ਰੀ ਅਨੰਦਪੁਰ ਸਾਹਿਬ ਕਬੱਡੀ ਕਲੱਬ ਭੋਲੇਵਾਲ ਦੀ ਟੀਮ ਨੂੰ 41 ਹਜ਼ਾਰ ਰੁ: ਜਿੱਤੇ। ਬੈਸਟ ਰੇਡਰ ਮਾਣਾ ਫੱਤੂਢਿੰਗਾ ਤੇ ਕਿੰਦੂ ਰੁੜਕਾ ਰਹੇ ਜਦਕਿ ਬੈਸਟ ਜਾਫੀ ਦਾ ਖਿਤਾਬ ਨਾਗ ਡਿਡਵਿੰਡੀ ਨੂੰ ਮਿਲਿਆ। ਕਬੱਡੀ ਪ੍ਰਮੋਟਰ ਜਤਿੰਦਰ ਜੌਹਲ ਤੇ ਸੁਭਾਸ਼ ਯੂ. ਐਸ. ਏ. ਵਲੋਂ ਪੁਰਾਣੇ ਨਾਮਵਰ ਕਬੱਡੀ ਖਿਡਾਰੀ ਕਾਲਾ ਫਿਰੋਜ਼ਪੁਰੀਆ ਨੂੰ ਮੋਟਰਸਾਇਕਲ ਤੇ ਮਾਣਾ ਫੱਤੂਢਿੰਗਾ ਨੂੰ 51 ਹਜ਼ਾਰ ਰੁਪਏ ਨਕਦ ਨਾਲ ਸਨਮਾਨਿਤ ਕੀਤਾ। ਇਨਾਮਾਂ ਦੀ ਵੰਡ ਮੁੱਖ ਮਹਿਮਾਨ ਰਾਜ ਕੁਮਾਰ ਚੱਬੇਵਾਲ ਮੈਂਬਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਅਤੇ ਸੀਨੀਅਰ ਕਾਂਗਰਸ ਆਗੂ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਐਸ. ਬੀ. ਐਸ. ਨਗਰ ਨੇ ਸਾਂਝੇ ਤੌਰ ‘ਤੇ ਕੀਤੀ। ਡਾ. ਚੱਬੇਵਾਲ ਨੇ ਪਿੰਡ ਦੀ ਖੇਡ ਗਰਾਉਂਡ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਤੇ ਵਿਸ਼ੇਸ਼ ਸਨਮਾਨ ਕਲੱਬ ਦੇ ਪ੍ਰਧਾਨ ਲੱਕੀ ਸੋਭਾ, ਹਨੀ ਢੱਡਾ, ਸਾਬਕਾ ਸਰਪੰਚ ਗੁਰਚਰਨ ਸਿੰਘ ਚੀਮਾ, ਮੀਡੀਆ ਇੰਚਾਰਜ ਵਿਜੇ ਪਾਲ ਸਿੰਘ ਤੇਜੀ ਤੇ ਚੰਨਾ ਪੰਡੋਰੀ ਦਾ ਕੀਤਾ ਗਿਆ। ਇਸ ਮੌਕੇ ਕਬੱਡੀ ਸਟਾਰ ਜੱਗਾ ਸਿਕੰਦਰਪੁਰੀਆ, ਲਖਵਿੰਦਰ ਸਿੰਘ ਲੱਖੀ ‘ਆਪ’ ਆਗੂ ਗੜ੍ਹਸ਼ੰਕਰ, ਤਵਿੰਦਰ ਰਾਮ ਚੇਅਰਮੈਨ ਮਾਰੀਕਟ ਕਮੇਟੀ ਫਗਵਾੜਾ, ਮੈਡਮ ਸੀਮਾ ਰਾਣਾ, ਮਨੀਸ਼ ਕੌਲ, ਕੁਲਵਿੰਦਰ ਸਿੰਘ ਚੱਠਾ, ਅਵਤਾਰ ਸਿੰਘ ਨਿਮਾਣਾ, ਕਾਲਾ ਠੇਕੇਦਾਰ ਫਤਿਹਗੜ੍ਹ, ਬਲਜਿੰਦਰ ਸਿੰਘ ਫਤਿਹਗੜ੍ਹ, ਗੋਰਾ ਹਰਦਾਸਪੁਰ, ਕਸ਼ਮੀਰ ਸਿੰਘ ਬਦੇਸ਼ਾ, ਸਤਪਾਲ ਪੰਡੋਰੀ, ਸਰਪੰਚ ਅੰਮ੍ਰਿਤਪਾਲ ਸਿੰਘ ਚੀਮਾ, ਬਿੰਦਰ ਪਾਲ ਤੇਜੀ,ਪ੍ਰਧਾਨ ਨੇਸ਼ਾ ਸੋਭਾ, ਜੀਵਨ ਸੋਭਾ, ਸਤਨਾਮ ਸਿੰਘ ਚੀਮਾ, ਗੱਗੀ ਪੰਡੋਰੀ, ਮਨੀਸ਼ ਚਾਵਲਾ ਆਦਿ ਹਾਜਰ ਸਨ।

ਪਿਛਲੀ ਖ਼ਬਰ ਇਕ ਹਫ਼ਤੇ ਵਿਚ 14 ਵੀਜ਼ੇ ਹੋਏ ਹਾਸਿਲ-ਕਨਵਰ ਅਰੋੜਾ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਐਸ. ਡੀ. ਐਮ. ਦਫ਼ਤਰ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।