11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਹਾਈ ਕੋਰਟ ਦਾ ਫੈਸਲਾ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਰਾਹਤ ਭਰੀ ਖ਼ਬਰ-ਜਾਡਲੀ

ਅਜੀਤ ਡੈਸਕ 24-05-2026
ਮਜਾਰੀ/ਸਾਹਿਬਾ, 23 ਮਈ (ਨਿਰਮਲਜੀਤ ਸਿੰਘ ਚਾਹਲ)-ਦੀ ਰੈਵੀਨਿਊ ਸੇਵਾ ਮੁਕਤ ਕਾਨੂੰਗੋ/ਪਟਵਾਰੀ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਜਾਡਲੀ ਨੇ ਕਸਬਾ ਮਜਾਰੀ ਵਿਖੇ ਹਾਈ ਕੋਰਟ ਦੇ ਉਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਗਿਆ ਹੈ ਕਿ ਸਰਕਾਰ ਬਿਨਾ ਕਿਸੇ ਦੇਰੀ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਤੁਰੰਤ ਡੀ. ਏ. ਬੈਂਕ ਖਾਤਿਆਂ ਵਿਚ ਪਾਵੇ | ਜਾਡਲੀ ਨੇ ਇਹ ਵੀ ਕਿਹਾ ਕਿ ਅਦਾਲਤ ਪਹਿਲਾਂ ਵੀ ਕਹਿ ਚੁੱਕੀ ਹੈ ਕਿ 30 ਜੂਨ ਤੱਕ ਸਰਕਾਰ ਡੀ. ਏ. ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਭੁਗਤਾਨ ਕਰੇ | ਇਹ ਕੋਈ ਦਾਨ ਨਹੀਂ ਹੈ, ਮੁਲਾਜ਼ਮਾਂ ਦਾ ਹੱਕ ਹੈ | ਜਿਹੜਾ ਸਰਕਾਰ ਦੇਣ ਤੋਂ ਟਾਲ ਮਟੋਲ ਦੀ ਨੀਤੀ ਅਖਤਿਆਰ ਕਰ ਰਹੀ ਹੈ | ਉਨ੍ਹਾਂ ਦੇ ਨਾਲ ਗੁਰਦੀਪ ਸਿੰਘ ਕੂਕਾ ਮੈਂਬਰ ਪੰਜਾਬ, ਚਰਨਜੀਤ ਸਿੰਘ ਸੈਣੀ, ਹਰੀਕਿ੍ਸ਼ਨ ਖਜ਼ਾਨਚੀ, ਕੁਲਦੀਪ ਸਿੰਘ ਰੱਕੜ ਜ਼ਿਲ੍ਹਾ ਜਨਰਲ ਸਕੱਤਰ, ਕਸ਼ਮੀਰ ਸਿੰਘ ਬਛੌੜੀ, ਦੇਸ ਰਾਜ ਰੁੜਕੀ, ਅਜਮੇਰ ਸਿੰਘ ਗਿੱਲ, ਦੇਸ ਰਾਜ ਬੰਗਾ, ਰਾਜਿੰਦਰ ਸਿੰਘ ਸੀਨੀਅਰ ਵਾਈਸ ਪ੍ਰਧਾਨ, ਬਲਵੀਰ ਬੀਸਲਾ, ਰਾਮਪਾਲ, ਕਸ਼ਮੀਰੀ ਲਾਲ ਫਿਲੌਰ, ਅਜੀਤ ਰਾਮ ਗੁੱਲਪੁਰ, ਰਾਮ ਆਸਰਾ ਕਾਨੂੰਗੋ ਹਾਜ਼ਰ ਸਨ |
ਪਿਛਲੀ ਖ਼ਬਰ ਇਮਾਨਦਾਰੀ ਜ਼ਿੰਦਾ ਹੈ..... ਅਗਲੀ ਖ਼ਬਰ ਸੀ. ਪੀ. ਆਈ. ਐਮ. ਐਲ. ਨੇ ਬੈਂਕਾਂ 'ਚ ਕੈਸ਼ ਦੀ ਕਮੀ ਦੂਰ ਕਰਨ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।