24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਗੋਪਾਲ ਅਸ਼ਟਮੀ ਸਮਾਗਮ ਅੱਜ

ਅਜੀਤ ਡੈਸਕ 23-05-2026
ਟੱਪਰੀਆਂ ਖੁਰਦ, 22 ਮਈ (ਬੂਥਗੜ੍ਹੀਆ)-ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਸ੍ਰੀ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਇਕ ਰੋਜ਼ਾ ਸ਼ੁੱਕਲ ਅਸ਼ਟਮੀ ਸਮਾਗਮ 23 ਮਈ ਨੂੰ ਭੂਰੀਵਾਲੇ ਭੇਖ ਦੇ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ | ਮਹਾਰਾਜ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅੰਮਿ੍ਤ ਵੇਲੇ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ ਜਗਤ ਗੁਰੂ ਬਾਬਾ ਗਰੀਬਦਾਸੀ ਰਾਚਿਤ ਬਾਣੀ ਦੇ ਆਦਿ ਅੰਤ ਦੇ ਪਾਠ ਦੇ ਭੋਗ ਪਾਉਣਗੇ ਤੇ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਦੇ ਨਾਲ ਨਿਹਾਲ ਕਰਨਗੇ |
ਪਿਛਲੀ ਖ਼ਬਰ ਬਿਜਲੀ ਮਹਿਕਮਾ ਕਰ ਰਿਹਾ ਦਿਹਾਤੀ ਇਲਾਕਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ-ਸ਼ੁਭਾਸ਼ ਬਾਂਠ ਅਗਲੀ ਖ਼ਬਰ ਝਿੱੜੀ ਅਸਥਾਨ ਪੱਲੀ ਝਿੱਕੀ ਵਿਖੇ ਸਾਲਾਨਾ ਚਾਰ ਰੋਜ਼ਾ ਜੋੜ ਮੇਲਾ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।