24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬਿਜਲੀ ਮਹਿਕਮਾ ਕਰ ਰਿਹਾ ਦਿਹਾਤੀ ਇਲਾਕਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ-ਸ਼ੁਭਾਸ਼ ਬਾਂਠ

ਅਜੀਤ ਡੈਸਕ 23-05-2026
ਕਾਠਗੜ੍ਹ, 22 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਜਿਵੇਂ-ਜਿਵੇਂ ਗਰਮੀ ਵੱਧ ਰਹੀ ਹੈ ਇਸ ਨਾਲ ਸਰਕਾਰ ਦੇ ਵਲੋਂ ਮੁਫ਼ਤ ਦਿੱਤੀ ਬਿਜਲੀ ਸੇਵਾ ਦੀ ਵੀ ਪੋਲ ਖੁੱਲ੍ਹ ਰਹੀ ਹੈ | ਪਿੰਡਾਂ ਦੇ ਲੋਕ ਵਿਚਾਰੇ ਸਾਰਾ ਦਿਨ ਮਿਹਨਤ ਮੁਸ਼ਕਤ ਕਰਦੇ ਹਨ ਉਨ੍ਹਾਂ ਪਾਸ ਕੇਵਲ ਰਾਤ ਹੀ ਹੁੰਦੀ ਜਦੋਂ ਉਹ ਅਰਾਮ ਨਾਲ ਸੌਣ ਦੀ ਕੋਸ਼ਿਸ਼ ਕਰਦੇ ਹਨ ਪਰ ਰਾਤ ਸਮੇਂ ਦਿਹਾਤੀ ਇਲਾਕਿਆਂ ਵਿਚ ਜੋ ਲੰਬੇ-ਲੰਬੇ ਕੱਟ ਲਗਾਏ ਜਾਂਦੇ ਹਨ | ਇਹ ਪ੍ਰਗਟਾਵਾ ਸੀਨੀਅਰ ਬੀ. ਜੇ. ਪੀ. ਆਗੂ ਸ਼ੁਭਾਸ਼ ਬਾਂਠ ਰੱਤੇਵਾਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਤ੍ਰਾਸਦੀ ਵੇਖੋ ਕਿ ਜਿਨ੍ਹਾਂ ਦਿਹਾਤੀ ਇਲਾਕਿਆਂ ਤੋਂ ਜ਼ਿਆਦਾਤਰ ਵੋਟਾਂ ਲੈ ਕੇ ਸਰਕਾਰਾਂ ਬਣਦੀਆਂ ਹਨ | ਪਰ ਬਿਜਲੀ ਦੇ ਲੰਬੇ-ਲੰਬੇ ਕੱਟ ਵੀ ਸ਼ਹਿਰਾਂ ਦੇ ਮੁਕਾਬਲੇ 80 ਫੀਸਦੀ ਤੋਂ ਜ਼ਿਆਦਾ ਲੱਗਦੇ ਹਨ | ਪਿੰਡਾਂ ਦੇ ਸਮੂਹ ਲੋਕਾਂ ਨੇ ਇੱਕਠੇ ਹੋ ਕੇ ਸਰਕਾਰ ਤੇ ਬਿਜਲੀ ਵਿਭਾਗ ਕੋਲੋਂ ਸਖ਼ਤ ਸ਼ਬਦਾਂ 'ਚ ਮੰਗ ਕੀਤੀ ਹੈ ਕਿ ਪਿੰਡਾਂ ਵਾਲੇ ਭੋਲੇ ਭਾਲੇ ਲੋਕਾਂ ਨਾਲ ਅਜਿਹਾ ਪੱਖਪਾਤ ਨਾ ਕਰਕੇ ਸਰਕਾਰ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਜਾਰੀ ਰੱਖੇ |
ਪਿਛਲੀ ਖ਼ਬਰ ਬਿਜਲੀ ਮਹਿਕਮਾ ਕਰ ਰਿਹਾ ਦਿਹਾਤੀ ਇਲਾਕਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ-ਸ਼ੁਭਾਸ਼ ਬਾਂਠ ਅਗਲੀ ਖ਼ਬਰ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਗੋਪਾਲ ਅਸ਼ਟਮੀ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।