24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਨਗਰ ਕੌਂਸਲ ਦੇ ਪ੍ਰਧਾਨ ਸੁਮਨ ਲਾਲ ਅਤੇ ਬਸਪਾ ਐਮ.ਸੀ. ਦਾ ਸਨਮਾਨ

ਸਾਹਲੋਂ, 23 ਅਗਸਤ (ਜਰਨੈਲ ਸਿੰਘ ਨਿੱਘ੍ਹਾ) - ਕਰਿਆਮ ਰੋਡ ਸਥਿਤ ਖਾਰਾ ਕਲੋਨੀ ਅਤੇ ਸ਼ੁੱਭ ਨਗਰ ਨਿਵਾਸੀਆਂ ਵਲੋਂ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਸ੍ਰੀਮਤੀ ਸੁਮਨ ਲਾਲ ਅਤੇ ਬਸਪਾ ਦੀ ਐਮ. ਸੀ.

ਅਜੀਤ ਡੈਸਕ 24-08-2026
ਸਾਹਲੋਂ, 23 ਅਗਸਤ (ਜਰਨੈਲ ਸਿੰਘ ਨਿੱਘ੍ਹਾ) - ਕਰਿਆਮ ਰੋਡ ਸਥਿਤ ਖਾਰਾ ਕਲੋਨੀ ਅਤੇ ਸ਼ੁੱਭ ਨਗਰ ਨਿਵਾਸੀਆਂ ਵਲੋਂ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਸ੍ਰੀਮਤੀ ਸੁਮਨ ਲਾਲ ਅਤੇ ਬਸਪਾ ਦੀ ਐਮ.ਸੀ. ਪੁਸ਼ਪਾ ਦੇਵੀ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਹੰਸਰੋਂ ਨੇ ਦੱਸਿਆ ਕਿ ਅਮੀਰ ਚੰਦ ਅਤੇ ਤਰਸੇਮ ਸਿੰਘ ਦੇ ਨਿਵਾਸ ਵਿਖੇ ਇਕ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਨਵਾਂਸ਼ਹਿਰ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਸੁਮਨ ਲਾਲ ਅਤੇ 18 ਨੰ: ਵਾਰਡ ਤੋਂ ਜੇਤੂ ਰਹੀ ਬਸਪਾ ਦੀ ਐਮ.ਸੀ. ਪੁਸ਼ਪਾ ਦੇਵੀ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਇਨ੍ਹਾਂ ਆਗੂਆਂ ’ਤੇ ਮਾਣ ਹੈ ਜਿਨ੍ਹਾਂ ਆਪਣੀ ਮਿਹਨਤ ਨਾਲ ਸਮਾਜ ਵਿੱਚ ਵੱਡੀ ਪ੍ਰਾਪਤ ਕੀਤੀ। ਮਾ.ਦੇਸ ਰਾਜ ਬੱਜੋਂ, ਮਾ. ਸੋਮ ਨਾਥ ਅਤੇ ਮੈਨੇਜਰ ਕਰਨੈਲ ਸਿੰਘ ਨੇ ਆਪਣੇ-ਆਪਣੇ ਵਿਚਾਰ ਰੱਖੇ। ਇਸ ਮੌਕੇ ਸਤੀਸ਼ ਕੁਮਾਰ, ਡਾ. ਕਮਲ ਸਾਬਕਾ ਐਮ. ਸੀ., ਗੁਰਮੁਖ ਨੌਰਥ ਸਾਬਕਾ ਐਮ. ਸੀ., ਨਿੱਕੂ ਰਾਮ ਜਨਾਗਲ, ਕੁਲਵਿੰਦਰ ਰਾਜੂ, ਸੰਦੀਪ ਸਿੰਘ ਕਲੇਰ, ਪ੍ਰੇਮ ਲਾਲ ਯੂ.ਐਸ.ਏ. ਨਿਰੰਜਣ ਕੌਰ ਯੂ.ਐਸ.ਏ. ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ... ਆਖ਼ਰ ਕਿਸੇ ਨੇ ਪੁੱਟੀ 15 ਦਿਨ ਪਹਿਲਾਂ 90 ਲੱਖ ਰੁਪਏ ਦੀ ਲਾਗਤ ਨਾਲ ਬਣੀ ਕੱਚਾ ਕਾਲਜ ਰੋਡ ਦੀ ਸੜਕ ਅਗਲੀ ਖ਼ਬਰ ਮਾਤਾ ਰਾਣੀ ਮੰਦਰ ਰੱਤੇਵਾਲ ਵਿਖੇ ਕਰਵਾਇਆ ਸਾਲਾਨਾ ਭੰਡਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।