24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮਾਤਾ ਰਾਣੀ ਮੰਦਰ ਰੱਤੇਵਾਲ ਵਿਖੇ ਕਰਵਾਇਆ ਸਾਲਾਨਾ ਭੰਡਾਰਾ

ਰੱਤੇਵਾਲ, 23 ਅਗਸਤ (ਅਸ਼ੋਕ ਕੁਮਾਰ ਲੀਲ) - ਮਾਤਾ ਰਾਣੀ ਮੰਦਰ ਰੱਤੇਵਾਲ ਵਿਖੇ ਸਾਲਾਨਾ ਭੰਡਾਰਾ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮੂਹ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮਹਾਂਮਾਈ ਦੇ ਦਰਬਾਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਭੰਡਾਰਾ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ ਹੈ। ਨਰਾਤਿਆਂ ਦੀ ਸ਼ੁਰੂਆਤ ਤੋਂ ਹੀ ਭਗਤਾਂ ਵਲੋ ਬੜੀ ਸ਼ਰਧਾ ਪੂਰਵਕ ਮਹਾਂਮਾਈ ਦੇ ਦਰਸ਼ਨ ਕੀਤੇ ਜਾ ਰਹੇ ਹਨ।

ਉਧਨਵਾਲ ਨਿਵਾਸੀਆਂ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਅਤੇ ਮਾਤਾ ਦੇ ਦਰਬਾਰ ਰੱਤੇਵਾਲ ਦੀਆਂ ਤਸਵੀਰਾਂ। 24-08-2026
ਰੱਤੇਵਾਲ, 23 ਅਗਸਤ (ਅਸ਼ੋਕ ਕੁਮਾਰ ਲੀਲ) - ਮਾਤਾ ਰਾਣੀ ਮੰਦਰ ਰੱਤੇਵਾਲ ਵਿਖੇ ਸਾਲਾਨਾ ਭੰਡਾਰਾ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮੂਹ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮਹਾਂਮਾਈ ਦੇ ਦਰਬਾਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਭੰਡਾਰਾ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ ਹੈ। ਨਰਾਤਿਆਂ ਦੀ ਸ਼ੁਰੂਆਤ ਤੋਂ ਹੀ ਭਗਤਾਂ ਵਲੋ ਬੜੀ ਸ਼ਰਧਾ ਪੂਰਵਕ ਮਹਾਂਮਾਈ ਦੇ ਦਰਸ਼ਨ ਕੀਤੇ ਜਾ ਰਹੇ ਹਨ। ਅੱਜ ਸਭ ਤੋਂ ਪਹਿਲਾਂ ਹਵਨ ਯੱਗ ਕੀਤਾ ਗਿਆ। ਉਪਰੰਤ ਪੰਮਾ ਰੱਤੇਵਾਲੀਆ ਐਂਡ ਪਾਰਟੀ ਵੱਲੋਂ ਮਹਾਂਮਾਈ ਦਾ ਗੁਣਗਾਨ ਕਰਕੇ ਆਈਆਂ ਸੰਗਤਾਂ ਨੂੰ ਨੱਚਣ ਤੇ ਝੂੰਮਣ ਲਈ ਮਜ਼ਬੂਰ ਕਰ ਦਿੱਤਾ। ਪਿੰਡ ਉਦਨਵਾਲ ਨਿਵਾਸੀਆਂ ਵੱਲੋਂ ਪਿੰਡ ਰੱਤੇਵਾਲ ਮਾਤਾ ਦੇ ਦਰਬਾਰ ਤੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਵਿੱਚ ਸਭ ਤੋਂ ਅੱਗੇ ਕਲਸ਼ ਯਾਤਰਾ ਲੈ ਕੇ ਲੜਕੀਆਂ ਜਾ ਰਹੀਆਂ ਸਨ। ਸਵੇਰ ਤੋਂ ਹੀ ਸਮੂਹ ਸੇਵਾਦਾਰ ਬੜੀ ਸ਼ਰਧਾ ਨਾਲ ਲੰਗਰ ਵਰਤਾ ਰਹੇ ਹਨ। ਇਸ ਮੌਕੇ ਰਜਨੀ ਦੇਵੀ ਮੁੱਖ ਸੇਵਾਦਾਰ, ਰਕੇਸ਼ ਕੁਮਾਰ ਬੰਟੀ ਸਰਪੰਚ, ਓਮ ਪ੍ਰਕਾਸ਼ ਬਜਾੜ ਰਿਟਾਇਰ ਇੰਸਪੈਕਟਰ ਪੰਜਾਬ ਪੁਲਿਸ, ਬਲਜੀਤ ਕੁਮਾਰ ਉਰਫ ਕਾਲਾ, ਬਨਾਰਸੀ ਦਾਸ ਚਾੜ, ਸੰਦੀਪ ਕੌਰ ਪੰਚ ਖਟਾਣਾ ਬਸਤੀ, ਮੇਲਾ ਰਾਮ ਚਾੜ, ਬਲਰਾਮ ਜੇ. ਈ., ਮੋਹਨ ਲਾਲ ਚਾੜ, ਵਿਪਨ ਪੰਚ, ਵਿੱਕੀ ਪੰਚ, ਰਾਜ ਕੁਮਾਰ, ਸ਼ਾਮ ਲਾਲ ਬਾਂਠ, ਸ਼ੰਮੀ ਚਾੜ, ਕਰਨ ਚਾੜ, ਧਰਮਪਾਲ ਚੌਹਾਨ, ਰਿੰਕੂ ਚੌਹਾਨ, ਬਲਬੀਰ ਸਿੰਘ, ਪਰਮਜੀਤ, ਰਾਮਪਾਲ ਫੌਜੀ, ਮਨਦੀਪ ਚਾੜ, ਜੀਤ ਰਾਮ ਦੇਦੜ ਅਤੇ ਸਮੂਹ ਨਗਰ ਨਿਵਾਸੀ ਮੌਕੇ ’ਤੇ ਮੌਜੂਦ ਰਹੇ।
ਪਿਛਲੀ ਖ਼ਬਰ ਨਗਰ ਕੌਂਸਲ ਦੇ ਪ੍ਰਧਾਨ ਸੁਮਨ ਲਾਲ ਅਤੇ ਬਸਪਾ ਐਮ.ਸੀ. ਦਾ ਸਨਮਾਨ ਅਗਲੀ ਖ਼ਬਰ ਰੈੱਡ ਕਰਾਸ ਵਲੋਂ ਗੁਰਸੇਵਾ ਕਾਲਜ ਪਨਾਮ ਵਿਖੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।