13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਨਾਨਕ ਸਿੰਘ ਜੰਡੀ ਦੇ ਸਿਰ ਸਜਿਆ ਬਲਾਕ ਸੰਮਤੀ ਚੇਅਰਮੈਨ ਦਾ ਤਾਜ

ਅਜੀਤ ਡੈਸਕ 27-03-2026
ਰੱਤੇਵਾਲ, 26 ਮਾਰਚ (ਅਸ਼ੋਕ ਕੁਮਾਰ ਲੀਲ)-ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਜਾਰੀ ਖਿੱਚੋਤਾਣ ਉਸ ਸਮੇਂ ਖ਼ਤਮ ਹੋ ਗਈ ਜਦੋਂ ਬਲਾਕ ਸੰਮਤੀ ਚੇਅਰਮੈਨ ਲਈ ਕਾਂਗਰਸ ਦੇ ਉਮੀਦਵਾਰ ਨਾਨਕ ਸਿੰਘ ਜੰਡੀ ਨੇ ਆਪਣੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਅਤੇ ਕਾਂਗਰਸ ਹਾਈ ਕਮਾਨ ਦੇ ਸਹਿਯੋਗ ਨਾਲ ਚੇਅਰਮੈਨ ਦੀ ਕੁਰਸੀ 'ਤੇ ਕਬਜ਼ਾ ਜਮਾ ਲਿਆ | ਨਾਨਕ ਸਿੰਘ ਜੰਡੀ ਨੌਜਵਾਨ ਨੇਤਾ ਹੋਣ ਦੇ ਨਾਲ ਇਕ ਇਮਾਨਦਾਰ ਹੋਣਹਾਰ ਸਮਾਜਿਕ ਕਾਰਜਕਰਤਾ ਵੀ ਹਨ | ਉਹਨਾਂ ਨੂੰ ਆਪਣੇ ਪਰਿਵਾਰ ਤੋਂ ਹੀ ਸਮਾਜ ਸੇਵਾ ਦੀ ਲਗਨ ਲੱਗੀ, ਜਿਸ ਦੀ ਬਦੌਲਤ ਉਹ ਬਲਾਕ ਸੰਮਤੀ ਦੇ ਪ੍ਰਧਾਨ ਚੁਣੇ ਗਏ | ਉਹਨਾਂ ਦੇ ਪ੍ਰਧਾਨ ਬਣਨ ਨਾਲ ਬਲਾਚੌਰ ਦੀ ਸਿਆਸਤ ਵਿੱਚ ਵੀ ਖਲਬਲੀ ਮੱਚ ਗਈ ਹੈ | ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਰਾਜਨੀਤਿਕ ਫੇਰਬਦਲ ਦੇ ਕਿਆਸ ਵੀ ਲੱਗਣੇ ਸ਼ੁਰੂ ਹੋ ਗਏ ਹਨ | ਇਸ ਮੌਕੇ ਵਧਾਈਆਂ ਦੇਣ ਵਾਲਿਆਂ ਦਾ ਨਾਨਕ ਜੰਡੀ ਦੇ ਘਰ 'ਤੇ ਸਵੇਰ ਤੋਂ ਹੀ ਰਾਜਨੀਤਿਕ ਅਤੇ ਸਮਾਜਿਕ ਹਸਤੀਆਂ ਤੇ ਨਗਰ ਨਿਵਾਸੀਆਂ ਦਾ ਆਉਣਾ ਲੱਗਿਆ ਰਿਹਾ | ਨਾਨਕ ਜੰਡੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਾਈ ਕਮਾਂਡ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਜੋ ਮਾਣ ਉਨ੍ਹਾਂ ਨੂੰ ਬਖ਼ਸ਼ਿਆ ਗਿਆ ਹੈ, ਉਸਦਾ ਉਹ ਹਮੇਸ਼ਾ ਰਿਣੀ ਰਹੇਗਾ | ਪਾਰਟੀ ਵਲੋਂ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ, ਉਸ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾ ਕਰਕੇ ਨਿਭਾਵਾਂਗਾ |
ਪਿਛਲੀ ਖ਼ਬਰ ਅਕਾਲੀ ਦਲ ਦੀ ਅੱਜ ਦੀ ਰੈਲੀ ਵਿਰੋਧੀਆਂ ਦੀਆਂ ਜੜ੍ਹਾਂ ਹਿਲਾ ਦੇਵੇਗੀ- ਲਾਦੀਆਂ ਅਗਲੀ ਖ਼ਬਰ ਕੰਢੀ ਖੇਤਰ ਦੀ ਬਰਾਨੀ ਜ਼ਮੀਨ ਨੂੰ ਕਦੋਂ ਨਸੀਬ ਹੋਵੇਗਾ ਨਹਿਰੀ ਪਾਣੀ- ਮਹਾਂ ਸਿੰਘ ਰੌੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।