13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਕੰਢੀ ਖੇਤਰ ਦੀ ਬਰਾਨੀ ਜ਼ਮੀਨ ਨੂੰ ਕਦੋਂ ਨਸੀਬ ਹੋਵੇਗਾ ਨਹਿਰੀ ਪਾਣੀ- ਮਹਾਂ ਸਿੰਘ ਰੌੜੀ

ਅਜੀਤ ਡੈਸਕ 27-03-2026
ਬਲਾਚੌਰ, 26 ਮਾਰਚ (ਨਰੇਸ਼ ਧੌਲ)-ਲੰਬੇ ਸਮੇਂ ਤੋਂ ਕੰਢੀ ਨਹਿਰ ਦੇ ਪਾਣੀ ਦੀ ਉਡੀਕ ਕਰ ਰਹੇ ਬਰਾਨੀ ਜਮੀਨਾਂ ਦੇ ਮਾਲਕਾਂ ਨੂੰ ਹਲੇ ਤੱਕ ਵੀ ਪਾਣੀ ਨਸੀਬ ਨਹੀਂ ਹੋ ਸਕਿਆ | ਇਹ ਪ੍ਰਗਟਾਵਾ ਕੰਢੀ ਸੰਘਰਸ਼ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਾਂ ਸਿੰਘ ਰੌੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਕੰਢੀ ਨਹਿਰ ਦੇ ਪ੍ਰੋਜੈਕਟ ਨੂੰ ਪਾਸ ਹੋਇਆਂ ਪੂਰੇ 59 ਸਾਲ ਹੋ ਗਏ ਹਨ 2006 'ਚ ਕੰਢੀ ਨਹਿਰ ਬਣਦੀ-ਬਣਦੀ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਚਾਂਦਪੁਰ ਰੁੜਕੀ ਪਹੁੰਚ ਗਈ ਸੀ | ਚਾਂਦਪੁਰ ਰੁੜਕੀ ਤੋਂ ਲੈ ਕੇ ਪਿੰਡ ਧੌਲ ਤੱਕ ਦੇ ਲੋਕਾਂ ਦੀ ਮੰਗ ਸੀ ਕਿ ਕੰਢੀ ਨਹਿਰ ਪੁੱਟ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਕੱਢੀ ਜਾਵੇ, ਪਰ ਵੱਡੇ ਅਫਸੋਸ ਦੀ ਗੱਲ ਹੈ ਕਿ ਕੰਢੀ ਨਹਿਰ ਰਾਜਨੀਤੀ ਦਾ ਸ਼ਿਕਾਰ ਹੋ ਗਈ | ਕੰਢੀ ਸੰਘਰਸ਼ ਕਮੇਟੀ ਵਲੋਂ ਲੋਕਾਂ ਨੂੰ ਨਾਲ ਲੈ ਕੇ ਬਹੁਤ ਸੰਘਰਸ਼ ਕੀਤਾ ਗਿਆ | ਧਰਨੇ ਮੁਜ਼ਾਹਰੇ ਅਤੇ ਮੰਗ ਪੱਤਰ ਦਿੱਤੇ ਗਏ ਪਰ ਕੋਈ ਅਸਰ ਨਹੀਂ ਹੋਇਆ | ਉਪਰੰਤ 2016 ਵਿੱਚ ਨਹਿਰ ਵਿਭਾਗ ਨੇ ਸਰਕਾਰ ਨੂੰ ਲਿਖਤੀ ਰੂਪ ਵਿੱਚ ਦਿੱਤਾ ਕਿ ਕੰਢੀ ਨਹਿਰ ਤਿਆਰ ਕਰ ਦਿੱਤੀ ਗਈ ਹੈ | ਸਰਦਾਰ ਰੌੜੀ ਨੇ ਅਫਸੋਸ ਜਾਹਿਰ ਕਰਦਿਆਂ ਕਿਹਾ ਕਿ 2016 ਤੋਂ ਮੁਕੰਮਲ ਹੋਈ ਕੰਢੀ ਨਹਿਰ ਦਾ ਪਾਣੀ ਅਜੇ ਤੱਕ ਵੀ ਕੰਢੀ ਖੇਤਰ ਦੀ ਬਰਾਨੀ ਜਮੀਨ ਨੂੰ ਸਿੰਚਾਈ ਵਾਲਾ ਪਾਣੀ ਨਸੀਬ ਨਹੀਂ ਹੋ ਸਕਿਆ ਜਦਕਿ ਪੰਜਾਬ ਸਰਕਾਰ ਦੇ ਮੰਤਰੀ, ਮੁੱਖ ਮੰਤਰੀ ਅਤੇ ਨਹਿਰ ਵਿਭਾਗ ਦੇ ਅਧਿਕਾਰੀ ਹਰ ਰੋਜ਼ ਬਿਆਨ ਜਾਰੀ ਕਰਦੇ ਹਨ ਤੇ ਪ੍ਰਚਾਰ ਕਰਦੇ ਹਨ ਕਿ ਕੰਢੀ ਨਹਿਰ ਚਾਲੂ ਕਰ ਦਿੱਤੀ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਵੱਡੀਆਂ ਪਾਈਪ ਲਾਈਨਾਂ ਵਿੱਚੋਂ ਡਿਸਟੀਬਿਊਟ ਲਗਾ ਕੇ ਛੋਟੇ ਪਾਈਪਾਂ ਰਾਹੀਂ ਖੇਤਾਂ ਵਿੱਚ ਮੋਗੇ ਬਣਵਾ ਕੇ ਪੂਰਨ ਰੂਪ ਵਿੱਚ ਨਹਿਰ ਨੂੰ ਚਾਲੂ ਕਰਵਾ ਕੇ ਬਰਾਨੀ ਜ਼ਮੀਨ ਨੂੰ ਸਿੰਚਾਈ ਦੀ ਸਹੂਲਤ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਵੱਡਾ ਸੰਘਰਸ਼ ਵਿੱਡਿਆ ਜਾਵੇਗਾ |
ਪਿਛਲੀ ਖ਼ਬਰ ਨਾਨਕ ਸਿੰਘ ਜੰਡੀ ਦੇ ਸਿਰ ਸਜਿਆ ਬਲਾਕ ਸੰਮਤੀ ਚੇਅਰਮੈਨ ਦਾ ਤਾਜ ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਸਿੰਘਾਂ ਚਾਹਿਲਪੁਰ ਰੋਡ ਸੁੱਜੋਂ ਵਿਖੇ ਵਿਸਾਖੀ ਸਮਾਗਮ 12 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।