ਜਗਰਾਉਂ ਮੋਤੀ ਬਾਗ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਜਗਰਾਉਂ, 10 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)- ਜਗਰਾਉਂ ਮੋਤੀ ਬਾਗ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਸੁੱਖਪ੍ਰੀਤ ਕੌਰ, ਜੋਤੀ ਬੱਬਰ, ਅਮਨ ਬਤਰਾ, ਗੁਰਮੀਤ ਕੌਰ (ਰਾਜੂ) ਅਤੇ ਸਿਮਰਨ ਕੌਰ ਨੇ ਤੀਆਂ ਦੇ ਤਿਉਹਾਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਇਆ। ਇਸ ਮੌਕੇ ਦਵਿੰਦਰਜੀਤ ਸਿੰਘ ਸਿੱਧੂ ਐੱਮ.
ਜਗਰਾਉਂ, 10 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)- ਜਗਰਾਉਂ ਮੋਤੀ ਬਾਗ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਸੁੱਖਪ੍ਰੀਤ ਕੌਰ, ਜੋਤੀ ਬੱਬਰ, ਅਮਨ ਬਤਰਾ, ਗੁਰਮੀਤ ਕੌਰ (ਰਾਜੂ) ਅਤੇ ਸਿਮਰਨ ਕੌਰ ਨੇ ਤੀਆਂ ਦੇ ਤਿਉਹਾਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਇਆ। ਇਸ ਮੌਕੇ ਦਵਿੰਦਰਜੀਤ ਸਿੰਘ ਸਿੱਧੂ ਐੱਮ.ਸੀ. ਮੋਤੀ ਬਾਗ ਦੇ ਧਰਮਪਤਨੀ ਰਣਜੀਤ ਕੌਰ ਨੂੰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮੇਂ ਤੀਆਂ ਦੇ ਤਿਉਹਾਰ ’ਤੇ ਸਾਰੀਆਂ ਔਰਤਾਂ ਨੇ ਬਹੁਤ ਹੀ ਵਨ-ਸਵੰਨੀਆਂ ਖੇਡਾਂ ਖੇਡੀਆਂ, ਕਿਕਲੀ ਪਾਈ, ਗਿੱਧਾ ਪਾਇਆ ਅਤੇ ਤੰਬੋਲਾ ਦੀਆਂ ਖੇਡਾਂ ਵੀ ਖੇਡੀਆਂ। ਇਸ ਉਪਰੰਤ ਰਵਾਇਤੀ ਗਿੱਧੇ ਦੀ ਪੇਸ਼ਕਾਰੀ ਨੇ ਸਮਾਗਮ ਵਿਚ ਹੋਰ ਵੀ ਰੌਣਕ ਭਰ ਦਿੱਤੀ। ਸਮਾਗਮ ਵਿਚ ਆਈਆਂ ਮਹਿਲਾਵਾਂ ਲਈ ਵੱਖ-ਵੱਖ ਖਾਣ-ਪੀਣ ਦੇ ਸਟਾਲ, ਸਾਫ਼-ਸੁਥਰੇ ਪੀਣ ਵਾਲੇ ਪਾਣੀ ਦੀ ਵਿਵਸਥਾ ਅਤੇ ਸੁੰਦਰ ਸੈਲਫੀ ਪੁਆਇੰਟ ਬਣਾਏ ਗਏ ਸਨ। ਰੰਗ-ਬਿਰੰਗੀਆਂ ਪੀਂਘਾਂ ਨੇ ਵੀ ਤੀਆਂ ਦੇ ਰਵਾਇਤੀ ਮਾਹੌਲ ਨੂੰ ਹੋਰ ਮਨਮੋਹਕ ਬਣਾ ਦਿੱਤਾ। ਇਸ ਸਮੇਂ ਵੀਰਪਾਲ ਕੌਰ ‘ਤੀਆਂ ਦੀ ਰਾਣੀ’ ਵਜੋਂ ਚੁਣੇ ਗਏ।