11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੀ. ਸੀ. ਟੀ. ਈ. ਕੈਂਪਸ ਬੱਦੋਵਾਲ ਵਿਖੇ 3 ਰੋਜ਼ਾ ਮਹਾਂਉਤਸਵ ਫੈਸਟਾ-ਵੀਕ 2026 ਯਾਦਗਾਰੀ ਬਣਿਆ ਨੌਜਵਾਨਾਂ ਰੈਂਪ ’ਤੇ ਬਿਖੇਰੇ ਜਲਵੇ! ਗਾਇਕਾ ਜੈਸਮੀਨ ਸੈਂਡਲਸ ਦੇ ਗੀਤਾਂ ’ਤੇ ਝੂਮੇ ਵਿਦਿਆਰਥੀ

ਮੁੱਲਾਂਪੁਰ-ਦਾਖਾ, 10 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੀ. ਸੀ.

ਓਵਰ ਆਲ਼ ਟਰਾਫੀ ’ਤੇ ਸੈਂਟਰ ਬੱਸੀਆਂ ਨੇ ਜਮਾਇਆ ਕਬਜ਼ਾ 11-10-2026
ਮੁੱਲਾਂਪੁਰ-ਦਾਖਾ, 10 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੀ.ਸੀ.ਟੀ.ਈ ਗਰੁੱਪ ਆਫ਼ ਇੰਸਟੀਚਿਊਟਸ ਬੱਦੋਵਾਲ (ਲੁਧਿ:) ਵਿਖੇ ਫੈਸਟਾ-ਵੀਕ 2026 ਦੀ ਸਮਾਪਤੀ ਸ਼ਾਮ ਗਲੈਮਰ ਅਤੇ ਮਨੋਰੰਜਨ ਭਰਪੂਰ ਰਹੀ। ਸਮਾਰੋਹ ਦੇ ਆਖਰੀ ਦਿਨ ਜਿਥੇ ਪੀ.ਸੀ.ਟੀ.ਈ ਮਿਸਟਰ ਐਂਡ ਮਿਸ ਪੰਜਾਬ 2026 ਮੁਕਾਬਲੇ ਖਿੱਚ ਦਾ ਕੇਂਦਰ ਰਹੇ, ਉਥੇ ਉੱਘੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੇ ਆਪਣੇ ਗੀਤਾਂ ਰਾਹੀਂ ਪੂਰੇ ਕੈਂਪਸ ਦਾ ਮਾਹੌਲ ਸੰਗੀਤਮਈ ਬਣਾਇਆ ਹੋਇਆ ਸੀ। ਜੈਸਮੀਨ ਸੈਂਡਲਸ ਨੇ ਆਪਣੇ ਗੀਤ ‘ਲਾਵਾਂ’, ‘ਪੰਜੇਬਾਂ’, ‘ਯਾਰ ਨਾ ਮਿਲੇ’ ਅਤੇ ‘ਪਤਲੋ’ ਵਰਗੇ ਮਸ਼ਹੂਰ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ‘ਪੱਟ ਲੈ ਗਿਆ’ ਅਤੇ ‘ਪੰਜਾਬੀ ਮੁਟਿਆਰਾਂ’ ਵਰਗੇ ਗੀਤਾਂ ਦੇ ਨਾਲ ‘ਧੁਰੰਧਰ’ ਫ਼ਿਲਮ ਦਾ ਟਰੈਕ ਪੇਸ਼ ਕਰਕੇ ਹਰ ਇਕ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ‘ਫੈਸਟਾ-ਵੀਕ 2026’ ‘ਕੋਸਿਸ਼’ ਪ੍ਰੋਗਰਾਮ ਹੇਠ ਕਾਲਜ-ਪੱਧਰੀ ਮੁਕਾਬਲੇ ਕਰਵਾਏ ਗਏ, ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਆਪਣੀ ਪ੍ਰਤਿਭਾ, ਰਚਨਾਤਮਕਤਾ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ। ਜੂਨੀਅਰ ਵਰਗ ਵਿਚ ਬੀ.ਟੈੱਕ 2025-ਬੀ ਟੀਮ ਨੇ ‘ਓਵਰਆਲ ਟਰਾਫ਼ੀ’ ਜਿੱਤੀ, ਜਦਕਿ ਸੀਨੀਅਰ ਵਰਗ ਵਿੱਚ ਐੱਮ.ਬੀ.ਏ-2ਸੀ ਟੀਮ ਓਵਰਆਲ ਜੇਤੂ ਬਣੀ। ਪੀ.ਸੀ.ਟੀ.ਈ ਗਰੁੱਪ ਆਫ਼ ਇੰਸਟੀਚਿਊਟਸ ਦੇ ਡੀਨ ਹਰਪ੍ਰੀਤ ਕੌਰ ਕੰਗ ਵਲੋਂ ਫੈਸਟਾ-ਵੀਕ ਦੀ ਸਫ਼ਲਤਾ ’ਤੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਪ੍ਰਬੰਧਕੀ ਟੀਮਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਅਜਿਹੇ ਸੱਭਿਆਚਾਰਕ ਅਤੇ ਕਲਾਤਮਿਕ ਸਮਾਗਮ ਵਿਦਿਆਰਥੀਆਂ ਵਿਚ ਟੀਮ ਵਰਕ, ਆਪਸੀ ਤਾਲਮੇਲ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਸਹਾਈ ਬਣਦੇ ਹਨ। ਕਾਲਜ ਦੇ ਡਾਇਰੈਕਟਰ ਜਨਰਲ ਡਾ: ਕੇ.ਐੱਨ.ਐੱਸ ਕੰਗ ਕਿਹਾ ਕਿ ਪੀ.ਸੀ.ਟੀ.ਈ ਗਰੁੱਪ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ, ਲੀਡਰਸ਼ਿਪ ਦੇ ਗੁਣ ਸਿਖਾਉਣ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਅੱਗੇ ਲਿਆਉਣ ਲਈ ਅਜਿਹੇ ਪ੍ਰੋਗਰਾਮ ਉਲੀਕਦਾ ਰਹੇਗਾ। ਉਨ੍ਹਾਂ ਸਮਾਰੋਹ ਦੀ ਸਫ਼ਲਤਾ ’ਤੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਪ੍ਰਬੰਧਕੀ ਟੀਮਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਸੀ.ਜੇ.ਪੀ ਦਾ ਪ੍ਰਦਰਸ਼ਨ ਰੋਕਣਾ ਸੰਵਿਧਾਨਿਕ ਹੱਕਾਂ ਦਾ ਘਾਣ- ਚੱਕ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਸੰਬੰਧੀ ਪ੍ਰੇਮ ਸਿੰਘ ਭੰਗੂ ਵਲੋਂ ਹਲਕੇ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।