11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਅਕਾਲਗੜ੍ਹ ਵਿਖੇ ਡੀ.ਐੱਸ.ਪੀ. ਦਾਖਾ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਆਪ੍ਰੇਸ਼ਨ ‘ਕਾਸੋ’ ਤਹਿਤ ਦੌਰਾ ਨਸ਼ਾ ਛੁਡਾਉਣ ਲਈ ਲੋੜੀਂਦੀ ਮੈਡੀਕਲ ਸਹਾਇਤਾ ਉਪਲਬਧ- ਸ਼ਿਵਕਮਲ ਸਿੰਘ

ਗੁਰੂਸਰ ਸੁਧਾਰ, 10 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ ‘ ਜਾਰੀ ਮੁਹਿੰਮ ਦੇ ਤਹਿਤ ਅੱਜ ਪਿੰਡ ਅਕਾਲਗੜ੍ਹ ਵਿਖੇ ਡੀ. ਐੱਸ ਪੀ.

ਅਕਾਲਗੜ੍ਹ ਵਿਖੇ ਆਪ੍ਰੇਸ਼ਨ ‘ਕਾਸੋ’ ਦੌਰਾਨ ਪਿੰਡ ਵਾਸੀਆਂ ਨਾਲ ਮੀਟਿੰਗ ਕਰਦੇ ਹੋਏ ਡੀ.ਐੱਸ.ਪੀ. ਸ਼ਿਵਕਮਲ ਸਿੰਘ, ਥਾਣਾ ਸੁਧਾਰ ਮੁਖੀ ਕੁਲਵਿੰਦਰ ਸਿੰਘ, ਥਾਣੇਦਾਰ ਵਿਦਿਆ ਰਤਨ, ਸਰਪੰਚ ਸਵਰਨਜੀਤ ਕੌਰ ਤੇ ਹੋਰ। ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ 11-10-2026
ਗੁਰੂਸਰ ਸੁਧਾਰ, 10 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ ‘ ਜਾਰੀ ਮੁਹਿੰਮ ਦੇ ਤਹਿਤ ਅੱਜ ਪਿੰਡ ਅਕਾਲਗੜ੍ਹ ਵਿਖੇ ਡੀ.ਐੱਸ ਪੀ. ਦਾਖਾ ਸ਼ਿਵਕਮਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਆਪ੍ਰੇਸ਼ਨ ‘ਕਾਸੋ’ ਤਹਿਤ ਵਿਸ਼ੇਸ਼ ਦੌਰਾ ਕਰਦਿਆਂ ਜਿਥੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ, ਉਥੇ ਵਾਹਨਾਂ ਤੇ ਘਰਾਂ ਵਿਚ ਵੀ ਜਾਂਚ ਕੀਤੀ ਗਈ। ਇਸ ਦੌਰਾਨ ਪੁਲਿਸ ਨੂੰ ਕੋਈ ਵੀ ਨਸ਼ੀਲਾ ਪਦਾਰਥ ਜਾਂ ਗੈਰ ਕਾਨੂੰਨੀ ਵਸਤੂ ਨਹੀਂ ਬਰਾਮਦ ਹੋਈ ਤੇ ਪਿੰਡ ਵਾਸੀਆਂ ਨਾਲ ਇਕੱਤਰਤਾ ਦੌਰਾਨ ਡੀ.ਐੱਸ.ਪੀ. ਦਾਖਾ ਸ਼ਿਵਕਮਲ ਸਿੰਘ ਨੇ ਨਸ਼ਿਆਂ ਦੀ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਤੇ ਨਾਲ ਹੀ ਇਹ ਵੀ ਆਖਿਆ ਕਿ ਨਸ਼ਾ ਛੁਡਾਉਣ ਲਈ ਸਰਕਾਰੀ ਹਸਪਤਾਲਾਂ ਵਿਚ ਪੁਖ਼ਤਾ ਮੈਡੀਕਲ ਸਹੂਲਤਾਂ ਉਪਲੱਬਧ ਹਨ। ਉਨ੍ਹਾਂ ਇਸ ਮੌਕੇ ਆਪਣੇ ਸੰਬੋਧਨ ਵਿਚ ਖ਼ਾਸਕਰ ਨੌਜਵਾਨਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਤੇ ਪੁੰਗਰ ਰਹੀ ਪੀੜ੍ਹੀ ਨੂੰ ਖੇਡਾਂ ਵੱਲ ਜ਼ਿਆਦਾ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਾਲ ਹੀ ਨਸ਼ਿਆਂ ਦੇ ਸੌਦਾਗਰਾਂ ਨੂੰ ਵੀ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਦੋਸ਼ੀ ਨਾਲ ਲਿਹਾਜ਼ ਨਹੀਂ ਕੀਤੀ ਜਾਵੇਗੀ। ਇਸ ਮੌਕੇ ਡੀ.ਐੱਸ.ਪੀ. ਸ਼ਿਵਕਮਲ ਸਿੰਘ ਸੀ.ਏ.ਡਬਲਯੂ., ਥਾਣਾ ਸੁਧਾਰ ਮੁਖੀ ਕੁਲਵਿੰਦਰ ਸਿੰਘ, ਥਾਣੇਦਾਰ ਵਿੱਦਿਆ ਰਤਨ, ਸਹਾਇਕ ਥਾਣੇਦਾਰ ਕੁਲਦੀਪ ਸਿੰਘ ਤੇ ਪੁਲਿਸ ਨੇ ਆਪ੍ਰੇਸ਼ਨ ‘ਕਾਸੋ’ ਵਿਚ ਹਿੱਸਾ ਲਿਆ। ਮਹਿਲਾ ਸਰਪੰਚ ਸਵਰਨਜੀਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਦਾ ਹਰ ਤਰ੍ਹਾਂ ਸਹਿਯੋਗ ਕੀਤਾ ਜਾ ਰਿਹਾ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਣ ਲਈ ਸਰਕਾਰ ਨਾਲ ਮਿਲ ਕੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਪਿਛਲੀ ਖ਼ਬਰ ਡਾ . ਰਣਜੀਤ ਨੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 110 ਕਿੱਲੋ ਵਜ਼ਨੀ 65 ਸਾਲਾਂ ਬਜ਼ੁਰਗ ਮਹਿਲਾ ਦੇ ਸਿਰਫ਼ 20 ਮਿੰ... ਅਗਲੀ ਖ਼ਬਰ ਐਤੀਆਣਾ ਵਿਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ, 70 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।