11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਬਿਜਲੀ ਵਿਭਾਗ ਵਲੋਂ ਖੇਤੀਬਾੜੀ ਖਪਤਕਾਰਾਂ ਲਈ ਵੀ.ਡੀ.ਐੱਸ.ਸਕੀਮ ਸ਼ੁਰੂ-ਐਸ.ਡੀ.ਓ. ਅਨਮੋਲਪ੍ਰੀਤ ਸਿੰਘ ਖੇਤੀਬਾੜੀ (ਏ.ਪੀ.) ਦੇ ਖਪਤਕਾਰ ਘੱਟ ਖਰਚੇ ’ਤੇ ਕਰਵਾ ਸਕਣਗੇ ਆਪਣਾ ਲੋਡ ਨਿਯਮਤ

ਜਗਰਾਉਂ, 10 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖੇਤੀਬਾੜੀ (ਏ. ਪੀ.)

ਐੱਸ.ਡੀ.ਓ. ਅਨਮੋਲਪ੍ਰੀਤ ਸਿੰਘ 11-10-2026
ਜਗਰਾਉਂ, 10 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖੇਤੀਬਾੜੀ (ਏ.ਪੀ.) ਖਪਤਕਾਰਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ ਸਵੈਇਛੁੱਕ ਪ੍ਰਗਟਾਵਾ ਸਕੀਮ (ਵੀ.ਡੀ.ਐਸ.) ਜਾਰੀ ਕੀਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬਿਜਲੀ ਵਿਭਾਗ ਦੇ ਸਬਅਰਬਨ ਉੱਪ ਮੰਡਲ ਜਗਰਾਉਂ ਦੇ ਐੱਸ.ਡੀ.ਓ.ਇੰਜ: ਅਨਮੋਲਪ੍ਰੀਤ ਸਿੰਘ ਮਲੌਦ ਨੇ ਦੱਸਿਆ ਕਿ ਇਸ ਸਕੀਮ ਤਹਿਤ ਖੇਤੀਬਾੜੀ ਟਿਊਬਵੈਲ (ਏ.ਪੀ.) ਨਾਲ ਸਬੰਧਿਤ ਬਿਜਲੀ ਖਪਤਕਾਰ 14 ਨਵੰਬਰ 2026 ਤੱਕ ਆਪਣਾ ਲੋਡ ਵਧਾਕੇ ਨਿਯਮਤ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੀ.ਡੀ.ਐਸ.ਸਕੀਮ ਰਾਹੀਂ ਖੇਤੀਬਾੜੀ ਟਿਊਬਵੈਲ (ਏ.ਪੀ.) ਖਪਤਕਾਰਾਂ ਨੂੰ ਵਾਧੂ ਲੋਡ ਨਿਯਮਤ ਕਰਵਾਉਣ ਲਈ ਸਰਵਿਸ ਕੁਨੈਕਸ਼ਨ ਚਾਰਜਿਜ਼ ਪ੍ਰਤੀ ਹਾਰਸ ਪਾਵਰ 6572 ਰੁਪਏ ਦੀ ਬਜਾਏ 2500 ਰੁਪਏ ਪ੍ਰਤੀ ਹਾਰਸ ਪਾਵਰ ਅਤੇ ਸੁਰੱਖਿਆ (ਖਪਤ) 400 ਰੁਪਏ ਦੀ ਬਜਾਏ 200 ਰੁਪਏ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਨਾਲ ਭੁਗਤਾਨ ਕਰਨਾ ਪਵੇਗਾ। ਐੱਸ.ਡੀ.ਓ.ਇੰਜ:ਅਨਮੋਲਪ੍ਰੀਤ ਸਿੰਘ ਨੇ ਹੋਰ ਦੱਸਿਆ ਕਿ ਟਿਊਬਵੈਲ ( ਏ.ਪੀ.) ਖਪਤਕਾਰਾਂ ਨੂੰ ਲੋਡ ਵਧਾਉਣ ਲਈ ਲੋੜੀਂਦਾ ਸਵੈ-ਘੋਸ਼ਣਾ/ਨਿਰਧਾਰਿਤ ਫਾਰਮ ਸਬੰਧਿਤ ਉਪ ਮੰਡਲ ਦਫ਼ਤਰ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ ਅਤੇ ਵੀ.ਡੀ.ਐਸ. ਸਕੀਮ ਦੀ ਚੋਣ ਕਰਨ ਵਾਲੇ ਖਪਤਕਾਰਾਂ ਤੋਂ ਤਾਜਾ ਏ.ਐਂਡ.ਏ.ਫਾਰਮ/ ਟੈਸਟ ਰਿਪੋਰਟ ਆਦਿ ਨਹੀਂ ਲਏ ਜਾਣਗੇ। ਕੇਵਲ ਅਧਾਰ ਕਾਰਡ ਜਾਂ ਪਛਾਣ ਪੱਤਰ ਦੀ ਕਾਪੀ ਲਈ ਜਾਵੇਗੀ। ਐਸ.ਡੀ.ਓ.ਇੰਜ:ਅਨਮੋਲਪ੍ਰੀਤ ਸਿੰਘ ਮਲੌਦ ਨੇ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਉਹ ਆਪਣੇ ਏਰੀਏ ਨਾਲ ਸਬੰਧਿਤ ਉਪ ਮੰਡਲ ਦਫਤਰਾਂ ਵਿੱਚ ਪਹੁੰਚਕੇ 14 ਨਵੰਬਰ ਤੋਂ ਪਹਿਲਾਂ-ਪਹਿਲਾਂ ਆਪਣਾ ਲੋਡ ਨਿਯਮਤ ਕਰਵਾਉਣ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਕੀਤੀ ਗਈ ਸਵੈਇਛੁੱਕ ਪ੍ਰਗਟਾਵਾ ਸਕੀਮ (ਵੀ.ਡੀ.ਐਸ.) ਦਾ ਲਾਹਾ ਲੈਣ।
ਪਿਛਲੀ ਖ਼ਬਰ ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਦੇ ਵਿਦਿਆਰਥੀਆਂ ਵਲੋਂ ਛੇ ਤਗਮੇ ਜਿੱਤ ਕੇ ਵੱਡੀ ਸਫਲਤਾ ਹਾਸਿਲ ਅਗਲੀ ਖ਼ਬਰ ਡਾ . ਰਣਜੀਤ ਨੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 110 ਕਿੱਲੋ ਵਜ਼ਨੀ 65 ਸਾਲਾਂ ਬਜ਼ੁਰਗ ਮਹਿਲਾ ਦੇ ਸਿਰਫ਼ 20 ਮਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।