ਮਹਿਫ਼ਲ-ਏ-ਅਦੀਬ ਜਗਰਾਉਂ ਦੀ ਸਾਉਣ ਮਹੀਨੇ ਦੀ ਇਕੱਤਰਤਾ ਹੋਈ
ਜਗਰਾਉਂ, 8 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)- ਮਹਿਫ਼ਲ-ਏ-ਅਦੀਬ ਜਗਰਾਉਂ ਦੀ ਸਾਉਣ ਮਹੀਨੇ ਦੀ ਇਕੱਤਰਤਾ ਪ੍ਰਧਾਨ ਜਗਦੀਸ਼ਪਾਲ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ, ਖ਼ਜ਼ਾਨਚੀ ਕੈਪਟਨ ਪੂਰਨ ਸਿੰਘ ਗਗੜਾ, ਕਾਨਤਾ ਦੇਵੀ, ਪ੍ਰੇਮ ਸਿੰਘ ਲੋਹਟ, ਪ੍ਰਿੰ. ਸਤਨਾਮ ਸਿੰਘ ਸਰਾਂ, ਕਮਾਂਡੈਟ ਪ੍ਰਮੋਦ ਚੰਦਰ, ਚੰਦਰ ਮੋਹਨ ਸੂਦ, ਰਛਪਾਲ ਸਿੰਘ ਚਕਰ ਅਤੇ ਗਾਇਕ ਮਨੀ ਹਠੂਰ ਵਿਸ਼ੇਸ਼ ਤੌਰ ’ਤੇ ਪੁੱਜੇ।
ਜਗਰਾਉਂ, 8 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)- ਮਹਿਫ਼ਲ-ਏ-ਅਦੀਬ ਜਗਰਾਉਂ ਦੀ ਸਾਉਣ ਮਹੀਨੇ ਦੀ ਇਕੱਤਰਤਾ ਪ੍ਰਧਾਨ ਜਗਦੀਸ਼ਪਾਲ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ, ਖ਼ਜ਼ਾਨਚੀ ਕੈਪਟਨ ਪੂਰਨ ਸਿੰਘ ਗਗੜਾ, ਕਾਨਤਾ ਦੇਵੀ, ਪ੍ਰੇਮ ਸਿੰਘ ਲੋਹਟ, ਪ੍ਰਿੰ. ਸਤਨਾਮ ਸਿੰਘ ਸਰਾਂ, ਕਮਾਂਡੈਟ ਪ੍ਰਮੋਦ ਚੰਦਰ, ਚੰਦਰ ਮੋਹਨ ਸੂਦ, ਰਛਪਾਲ ਸਿੰਘ ਚਕਰ ਅਤੇ ਗਾਇਕ ਮਨੀ ਹਠੂਰ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਸਮੇਂ ਪ੍ਰਧਾਨ ਜਗਦੀਸ਼ਪਾਲ ਮਹਿਤਾ ਨੇ ਦੱਸਿਆ ਕਿ ਅਜੌਕੇ ਸਮੇਂ ਸਾਹਿਤ ਸਭਾਵਾਂ ’ਚ ਸੰਵਾਦ ਕਲਾ ਮੁਕੰਮਲ ਤੌਰ ’ਤੇ ਖ਼ਤਮ ਹੋ ਗਈ ਹੈ, ਜਿਸ ਲਈ ਮਹਿਫ਼ਲ ਵਲੋਂ ਵੱਖ-ਵੱਖ ਸਾਹਿਤਕਾਰਾਂ ਦੀਆਂ ਪੁਸਤਕਾਂ ਦੀ ਪੜਚੋਲ ਕਰਦਿਆਂ ਉਨ੍ਹਾਂ ’ਤੇ ਗੋਸ਼ਟੀਆਂ ਕਰਵਾਈਆਂ ਜਾਣਗੀਆਂ। ਜਿਸ ਦੀ ਸ਼ੁਰੂਆਤ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾ ਕੈਪਟਨ ਪੂਰਨ ਸਿੰਘ ਗਗੜਾ ਨੂੰ ਸੱਦਾ ਦਿੱਤਾ, ਜਿਨ੍ਹਾਂ ਨੇ ‘ਸ਼ਹਿਰ ਮੇਰਾ ਜਗਰਾਵਾਂ’ ਕਵਿਤਾ ਰਾਹੀਂ ਸ਼ਹਿਰ ਦੀ ਮੰਦਹਾਲੀ ਤੇ ਤਰਸਮਈ ਹਾਲਾਤਾਂ ਦੀ ਤਸਵੀਰ ਪੇਸ਼ ਕੀਤੀ। ਕਾਨਤਾ ਦੇਵੀ ਨੇ ‘ਮਾਂ ਦਾ ਕਰਜ਼’ ਛੋਟੀ ਕਹਾਣੀ ਸੁਣਾ ਕੇ ਬੱਚਿਆਂ ਦੇ ਮਾਪਿਆਂ ਪ੍ਰਤੀ ਫਰਜ਼ਾਂ ਦੀ ਪਹਿਚਾਣ ਕਰਵਾਈ। ਪ੍ਰੇਮ ਸਿੰਘ ਲੋਹਟ , ਪ੍ਰਿੰ. ਸਤਨਾਮ ਸਿੰਘ ਸਰਾਂ , ਪ੍ਰਮੋਦ ਚੰਦਰ , ਗਾਇਕ ਮਨੀ ਹਠੂਰ, ਚੰਦਰ ਮੋਹਨ ਸੂਦ , ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਆਿਦ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਪ੍ਰਧਾਨ ਜਗਦੀਸ਼ਪਾਲ ਮਹਿਤਾ ਨੇ ਵੀ ‘ਸੁੰਨੇ ਸੁੰਨੇ ਘਰਾਂ ’ਚ ਬਾਪੂ ਬੇਬੇ ਬੈਠੇ’ ਗੀਤ ਰਾਹੀਂ ਵਿਦੇਸ਼ੀਂ ਵੱਸਦੀ ਔਲਾਦ ਦੀ ਮਾਪਿਆਂ ਪ੍ਰਤੀ ਲਾਪ੍ਰਵਾਹੀ ਦੀ ਤਰਾਸਦੀ ਨੂੰ ਪੇਸ਼ ਕਰਕੇ ਭਾਵੁਕ ਕਰ ਦਿੱਤਾ। ਆਖਿਰ ’ਚ ਰਛਪਾਲ ਸਿੰਘ ਚਕਰ ਨੇ ਸਮੂਹ ਅਦੀਬਾਂ ਦੀਆਂ ਰਚਨਾਵਾਂ ਸਬੰਧੀ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਪਾਈ ਅਤੇ ਸਭ ਦਾ ਧੰਨਵਾਦ ਕੀਤਾ।